ਹੁਸ਼ਿਆਰਪੁਰ, 25 ਦਸੰਬਰ (ਨਰਿੰਦਰ ਸਿੰਘ ਬੱਡਲਾ)-ਉਚੇਰੀ ਸਿੱਖਿਆ ਵਿਭਾਗ 'ਚ ਜੂਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੀ ਇੰਟਰਨੈਸ਼ਨਲ ਐਥਲੀਟ ਮੈਡਮ ਇੰਦਰਜੀਤ ਕੌਰ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਚੈਂਪੀਅਨਸ਼ਿਪ 2025-26 ਜੋ ਕਿ ਬਿਹਾਰ ਪਟਨਾ ਸਾਹਿਬ ਵਿਖੇ ਹੋਈਆਂ 'ਚ ਪੰਜਾਬ ਦੀ ਟੀਮ ਵਿਚ ਆਪਣੇ ਸਿੱਖਿਆ ਵਿਭਾਗ ਵਲੋਂ ਹਿੱਸਾ ਲਿਆ | ਇੰਦਰਜੀਤ ਕੌਰ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਪਿੰ੍ਰਸੀਪਲ ਗਗਨਦੀਪ ਚੀਮਾ, ਵਾਈਸ ਪਿੰ੍ਰਸੀਪਲ ਮੋਨਿਕਾ, ਸਿਮਰਨਜੀਤ ਕੌਰ ਅਤੇ ਸਟਾਫ ਨੇ ਵਧਾਈ ਦਿੰਦਿਆਂ ਸਨਮਾਨਿਤ ਕੀਤਾ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇੰਦਰਜੀਤ ਕੌਰ ਤੇ ਮਾਣ ਹੈ ਜਿਸ ਨੇ ਨੈਸ਼ਨਲ ਪੱਧਰ 'ਤੇ ਵਿਭਾਗ ਦਾ ਨਾਂਅ ਰੋਸ਼ਨ ਕੀਤਾ ਹੈ |