ਨੌਸ਼ਹਿਰਾ ਪੱਤਣ, 25 ਦਸੰਬਰ (ਗੁਰਜੀਤ ਸਿੰਘ ਭੰਮਰਾ)- ਸਰਕਾਰੀ ਐਲੀਮੈਂਟਰੀ ਸਕੂਲ ਜਾਹਿਦਪੁਰ ਜੱਟਾਂ ਵਿਖੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਸਕਿੱਟ, ਡਾਂਸ ਅਤੇ ਗੀਤ ਗਾ ਕੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਕੀਤੀ ਗਈ | ਇਸ ਮੌਕੇ ਮੁੱਖ ਅਧਿਆਪਕ ਸਤਪਾਲ ਸਿੰਘ ਵਲੋਂ ਪ੍ਰਭੂ ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਸਮੂਹ ਹਾਜ਼ਰ ਲੋਕਾਂ ਨੂੰ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਸਰਵਨ ਮਸੀਹ, ਸ਼ੇਰ ਗਿੱਲ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਮਾਸਟਰ ਮਨੀਸ਼ ਕੁਮਾਰ, ਮਾਸਟਰ ਲਖਬੀਰ ਸਿੰਘ ਅਤੇ ਸਮੂਹ ਅਧਿਆਪਕਾਂ ਵਲੋਂ ਬੱਚਿਆਂ ਲਈ ਕੇਕ, ਪੇਸਟਰੀਆਂ, ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਕੂਕ ਕਮਲੇਸ਼ ਕੁਮਾਰੀ, ਜਸਵੀਰ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |