11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਤੇਰਾ ਆਸਰਾ ਸੇਵਾ ਘਰ ਦੇ ਬਜ਼ੁਰਗ ਰਾਮ ਕਿਸ਼ਨ ਦਾ ਸਰੀਰ ਦਾਨ

Ad Position 21
No active advertisement
ਅਜੀਤ ਡੈਸਕ 26-12-2025
ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਜੇ.ਬੀ. ਬਹਿਲ ਦੀ ਅਗਵਾਈ ਹੇਠ ਕੁੱਝ ਸਮਾਂ ਪਹਿਲਾਂ ਤੇਰਾ ਆਸਰਾ ਸੇਵਾ ਘਰ, ਦਸਮੇਸ਼ ਨਗਰ 'ਚ ਨੇਤਰ ਦਾਨ ਅਤੇ ਸਰੀਰ ਦਾਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ | ਇਸ ਸੈਮੀਨਾਰ ਤੋਂ ਪ੍ਰਭਾਵਿਤ ਹੋ ਕੇ ਉੱਥੇ ਰਹਿ ਰਹੇ ਬਜ਼ੁਰਗਾਂ ਨੇ ਨੇਤਰ ਦਾਨ ਅਤੇ ਸਰੀਰ ਦਾਨ ਦੇ ਪ੍ਰਣ ਪੱਤਰ ਭਰੇ ਸਨ | ਇਸ ਮੌਕੇ ਪ੍ਰਧਾਨ ਜੇ.ਬੀ. ਬਹਿਲ ਨੇ ਦੱਸਿਆ ਕਿ ਤੇਰਾ ਆਸਰਾ ਸੇਵਾ ਘਰ ਦੀ ਸੰਚਾਲਕਾ ਰਜਿੰਦਰ ਕੌਰ ਦਾ ਫ਼ੋਨ ਆਇਆ ਕਿ ਇਕ ਬਜ਼ੁਰਗ ਰਾਮ ਕਿਸ਼ਨ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਦਾਨ ਕਰਨਾ ਹੈ | ਇਸ ਉਪਰੰਤ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਧਾਨ ਜੇ.ਬੀ. ਬਹਿਲ ਵਲੋਂ ਸੰਕਰਾ ਆਈ ਹਸਪਤਾਲ ਲੁਧਿਆਣਾ ਨਾਲ ਸੰਪਰਕ ਕੀਤਾ ਗਿਆ, ਜਿੱਥੇ ਡਾ. ਸ਼ੁਭਮ ਅਤੇ ਉਨ੍ਹਾਂ ਦੀ ਟੀਮ ਰੁਪਿੰਦਰ ਕੌਰ ਅਤੇ ਰਘੁਬੀਰ ਸਿੰਘ ਵਲੋਂ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ | ਇਸ ਤੋਂ ਬਾਅਦ ਸਰੀਰ ਨੂੰ ਖੋਜ ਲਈ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਭੇਜ ਦਿੱਤਾ ਗਿਆ | ਇਸ ਮੌਕੇ ਸਕੱਤਰ ਪ੍ਰੋ. ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਤੇਰਾ ਆਸਰਾ ਸੇਵਾ ਘਰ ਵਿਚ 24 ਬੇਸਹਾਰਾ ਬਜ਼ੁਰਗ ਰਹਿ ਰਹੇ ਹਨ ਅਤੇ ਸਾਰਿਆਂ ਨੇ ਨੇਤਰਦਾਨ ਅਤੇ ਸਰੀਰ ਦਾਨ ਦੇ ਪ੍ਰਣ ਪੱਤਰ ਭਰੇ ਹੋਏ ਹਨ, ਜੋ ਕਿ ਕਾਬਲੇ-ਤਾਰੀਫ਼ ਹੈ | ਇਸ ਦੌਰਾਨ ਚੇਅਰਮੈਨ ਸੰਜੀਵ ਅਰੋੜਾ ਨੇ ਦੱਸਿਆ ਕਿ ਤੇਰਾ ਆਸਰਾ ਸੇਵਾ ਘਰ ਵਲੋਂ ਇਹ ਦੂਜਾ ਸਰੀਰ ਮਰਨ ਉਪਰੰਤ ਰਜਿੰਦਰਾ ਮੈਡੀਕਲ ਕਾਲਜ ਨੂੰ ਖੋਜ ਲਈ ਭੇਜਿਆ ਗਿਆ ਹੈ | ਇਸ ਮੌਕੇ ਤੇਰਾ ਆਸਰਾ ਸੇਵਾ ਘਰ ਦੀ ਸੰਚਾਲਕਾ ਰਜਿੰਦਰ ਕੌਰ, ਅੰਮਿ੍ਤਜੋਤ ਸਿੰਘ, ਸ਼ਿੰਗਾਰਾ ਸਿੰਘ, ਪਰਸ਼ਨ ਸਿੰਘ, ਬਲਜਿੰਦਰ ਕੌਰ ਅਤੇ ਸੋਸਾਇਟੀ ਵੱਲੋਂ ਮਦਨ ਲਾਲ ਮਹਾਜਨ, ਵੀਨਾ ਚੋਪੜਾ, ਪ੍ਰੋ. ਸੀ.ਬੀ. ਅਰੋੜਾ, ਕਿ੍ਸ਼ਨ ਕਿਸ਼ੋਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਸ ਸਕੂਲ ਟਾਂਡਾ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਮਾਰਚ ਕੱਢਿਆ <br/> ਅਗਲੀ ਖ਼ਬਰ 50 ਸਾਲਾਂ ਤੋਂ ਕਿਰਾਏ 'ਤੇ ਪ੍ਰਵਾਸੀ ਭਾਰਤੀ ਦੀਆਂ ਦੁਕਾਨਾਂ 'ਤੇ ਜਬਰੀ ਕਬਜ਼ਾ ਕੀਤਾ
Ad Position 24