11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਡਿਪਸ ਸਕੂਲ ਟਾਂਡਾ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਮਾਰਚ ਕੱਢਿਆ <br/>

Ad Position 21
No active advertisement
ਅਜੀਤ ਡੈਸਕ 26-12-2025
ਖੁੱਡਾ, 25 ਦਸੰਬਰ (ਸਰਬਜੀਤ ਸਿੰਘ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡਿਪਸ ਸਕੂਲ ਟਾਂਡਾ ਤੋਂ ਪਿ੍ੰਸੀਪਲ ਮੈਡਮ ਦਿਵਿਆ ਚਾਵਲਾ ਦੀ ਅਗਵਾਈ ਵਿਚ ਸਮੂਹ ਸਟਾਫ਼ ਤੇ ਬੱਚਿਆਂ ਵੱਲੋਂ ਸਕੂਲ ਪ੍ਰਬੰਧਕਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਹਿਬਜ਼ਾਦਿਆਂ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੈਦਲ ਮਾਰਚ ਕੱਢਿਆ ਗਿਆ ਜਿਸ ਵਿਚ ਬੱਚਿਆਂ ਨੇ ਬੜੇ ਸਤਿਕਾਰ ਤੇ ਸ਼ਰਧਾ ਨਾਲ ਹਾਜ਼ਰੀ ਭਰੀ | ਇਸ ਪੈਦਲ ਮਾਰਚ ਦਾ ਡੇਰਾ ਗੁਰੂਸਰ ਖੁੱਡਾ ਪਹੁੰਚਣ ਤੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ, ਸੰਤ ਬਾਬਾ ਸੁਖਜੀਤ ਸਿੰਘ ਨੇ ਭਰਵਾਂ ਸਵਾਗਤ ਕੀਤਾ ਤੇ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਸਾਹਿਬਜ਼ਾਦਿਆਂ ਤੇ ਗੁਰੂ ਦੇ ਮਹਾਨ ਸਿੰਘਾਂ ਦੀਆਂ ਕੁਰਬਾਨੀਆਂ ਸਾਡੇ ਲਈ ਬਹੁਤ ਵੱਡੇ ਪ੍ਰੇਰਨਾ ਸਰੋਤ ਹਨ | ਸੰਤ ਬਾਬਾ ਤੇਜਾ ਸਿੰਘ ਤੇ ਸੰਤ ਬਾਬਾ ਸੁਖਜੀਤ ਸਿੰਘ ਨੇ ਗੁਰੂ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕਰਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਛਕਾਏ | ਇਸ ਮਹਾਨ ਪੈਦਲ ਯਾਤਰਾ ਦਾ ਪਿੰਡ ਦੇ ਸਰਪੰਚ ਹਰਬੰਸ ਸਿੰਘ ਖੁੱਡਾ, ਗੁਰਦੁਆਰਾ ਸਿੰਘ ਸਭਾ ਖੁੱਡਾ ਦੇ ਪ੍ਰਧਾਨ ਬਲਵੀਰ ਸਿੰਘ ਖੁੱਡਾ, ਸੰਮਤੀ ਮੈਂਬਰ ਮਨਦੀਪ ਕੌਰ ਕਲਸੀਆਂ, ਐਡਵੋਕੇਟ ਦਵਿੰਦਰ ਸਿੰਘ ਕਲਸੀਆਂ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਸਤਿਕਾਰ ਕੀਤਾ | ਪਿ੍ੰਸੀਪਲ ਮੈਡਮ ਦਿਵਿਆ ਚਾਵਲਾ ਨੇ ਸਮੂਹ ਸਕੂਲ ਸਟਾਫ਼ ਵੱਲੋਂ ਸੰਤ ਬਾਬਾ ਤੇਜਾ ਸਿੰਘ, ਸੰਤ ਬਾਬਾ ਸੁਖਜੀਤ ਸਿੰਘ, ਸੇਵਾਦਾਰਾਂ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮੈਡਮ ਕੁਲਵਿੰਦਰ ਕੌਰ ਮੂਨਕ, ਮੈਡਮ ਰਾਜਵਿੰਦਰ ਕੌਰ, ਮੈਡਮ ਰਜੀਵ, ਮੈਡਮ ਰਮਨਦੀਪ ਕੌਰ ਸੈਣੀ, ਸਵਤੰਤਰ ਜਸਵਾਲ, ਸਰਵਣ ਸਿੰਘ, ਰਮਨਦੀਪ ਕੌਰ, ਮੈਡਮ ਪਰਮਜੀਤ ਕੌਰ, ਕੁਲਵੰਤ ਸਿੰਘ ਰੱਲ੍ਹਣ, ਬਾਬਾ ਰਜਿੰਦਰ ਸਿੰਘ ਖੁੱਡਾ, ਸੁਖਬੀਰ ਸਿੰਘ ਕਾਕਾ ਗੋਮਰ, ਸੁਖਦੇਵ ਸਿੰਘ ਸੁੱਖੀ ਤੋ ਇਲਾਵਾ ਵੱਡੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚੋਂ ਅੱਵਲ ਰਹੀ ਵਿਦਿਆਰਥਣ ਤੇ ਗਣਿਤ ਅਧਿਆਪਕਾ ਸਨਮਾਨਿਤ <br/> ਅਗਲੀ ਖ਼ਬਰ ਤੇਰਾ ਆਸਰਾ ਸੇਵਾ ਘਰ ਦੇ ਬਜ਼ੁਰਗ ਰਾਮ ਕਿਸ਼ਨ ਦਾ ਸਰੀਰ ਦਾਨ
Ad Position 24