ਗੜ੍ਹਸ਼ੰਕਰ, 26 ਦਸੰਬਰ (ਧਾਲੀਵਾਲ)-ਹੁਸ਼ਿਆਰਪੁਰ ਰੋਡ 'ਤੇ ਪਿੰਡ ਪਦਰਾਣਾ ਦੇ ਖਾਬੜਾ ਪੈਲੇਸ ਕੋਲ ਇਕ ਬੱਸ ਅਤੇ ਟਰੱਕ ਦਰਮਿਆਨ ਹੋਈ ਟੱਕਰ 'ਚ ਟਰੱਕ ਚਾਲਕ ਦੇ ਜਖ਼ਮੀ ਹੋਣ ਦੀ ਖ਼ਬਰ ਹੈ | ਇਸ ਘਟਨਾ 'ਚ ਬੱਸ 'ਚ ਸਵਾਰ ਸਵਾਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ | ਇਕੱਤਰ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ. 08 ਐੱਫ.ਐੱਫ. 3551 ਹੁਸ਼ਿਆਰਪੁਰ ਵੱਲ ਤੋਂ ਗੜ੍ਹਸ਼ੰਕਰ ਨੂੰ ਆ ਰਿਹਾ ਸੀ ਤਾਂ ਪਿੰਡ ਪਦਰਾਣਾ ਦੇ ਖਾਬੜਾ ਪੈਲੇਸ ਕੋਲ ਚੰਡੀਗੜ੍ਹ ਤੋਂ ਆ ਰਹੀ ਔਰਬਿਟ ਕੰਪਨੀ ਦੀ ਬੱਸ ਨੰਬਰ ਪੀ.ਬੀ. 03 ਏ.ਪੀ. 7188 ਨਾਲ ਟਰੱਕ ਦੀ ਟੱਕਰ ਹੋ ਗਈ | ਇਸ ਦੌਰਾਨ ਟਰੱਕ ਸੜਕ ਕਿਨਾਰੇ ਉੱਤਰ ਜਾਣ ਕਾਰਨ ਟਰੱਕ ਚਾਲਕ ਹੈਪੀ ਕੁਮਾਰ ਪੁੱਤਰ ਪਾਲੀ ਰਾਮ ਵਾਸੀ ਜੰਡਿਆਲੀ (ਜਲੰਧਰ) ਗੰਭੀਰ ਜਖ਼ਮੀ ਹੋ ਗਿਆ | ਬੱਸ ਕੰਡਕਟਰ ਬਲਵਿੰਦਰ ਸਿੰਘ ਅਨੁਸਾਰ ਟਰੱਕ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ | ਬੱਸ ਡਰਾਈਵਰ ਹਰਜਿੰਦਰ ਸਿੰਘ ਕਿ ਬੱਸ 'ਚ ਸਵਾਰ ਸਵਾਰੀਆਂ ਦਾ ਬਚਾਅ ਹੋ ਗਿਆ | ਥਾਣਾ ਗੜ੍ਹਸ਼ੰਕਰ ਤੋਂ ਪਹੁੰਚੀ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਸੀ |