06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਅਸਤ ਪ੍ਰਵਾਹ ਕਰ ਕੇ ਆਉਂਦੀ ਟੈਂਪੂ ਟਰੈਵਲ ਗੱਡੀ ਤੇ ਛੋਟੇ ਹਾਥੀ ਦੀ ਟੱਕਰ, 6 ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 27-12-2025
ਕੋਟਫ਼ਤੂਹੀ, 26 ਦਸੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ 'ਤੇ ਪਿੰਡ ਪੰਡੋਰੀ ਲੱਧਾ ਸਿੰਘ ਨਜ਼ਦੀਕ ਕੀਰਤਪੁਰ ਤੋਂ ਮਿ੍ਤਕ ਦੇ ਅਸਤ ਪ੍ਰਵਾਹ ਕਰਕੇ ਆਉਂਦੀ ਟੈਂਪੂ ਟਰੈਵਲ ਗੱਡੀ ਦੀ ਛੋਟੇ ਹਾਥੀ ਦੀ ਭਿਆਨਕ ਟੱਕਰ ਵਿਚ 6 ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਟੈਂਪੂ ਟਰੈਵਲ ਗੱਡੀ ਪੀ.ਬੀ. 01 ਬੀ-8477 ਦੇ ਡਰਾਈਵਰ ਗੁਰਪ੍ਰੀਤ ਸਿੰਘ ਨਿਵਾਸੀ ਭੰੂਦੀਆਂ (ਭੋਗਪੁਰ) ਅਨੁਸਾਰ ਉਹ ਪਿੰਡ ਡੱਲੀ ਭੋਗਪੁਰ ਤੋਂ ਮਿ੍ਤਕ ਦੇ ਅਸਤ ਲੈ ਕੇ ਕੀਰਤਪੁਰ ਵਿਖੇ ਜਲ ਪ੍ਰਵਾਹ ਕਰ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ, ਜਦੋਂ ਉਹ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਤੇ ਪਿੰਡ ਪੰਡੋਰੀ ਲੱਧਾ ਸਿੰਘ ਤੋਂ ਥੋੜ੍ਹਾ ਅੱਗੇ ਆਏ ਤਾਂ ਸਾਹਮਣੇ ਫਗਵਾੜੇ ਤੋ ਵਾਇਆ ਕੋਟਫ਼ਤੂਹੀ ਵੱਲੋਂ ਗੜ੍ਹਸ਼ੰਕਰ ਵੱਲ ਨੂੰ ਸਬਜ਼ੀ ਲੈ ਆ ਰਹੇ ਛੋਟੇ ਹਾਥੀ ਨੰਬਰ ਪੀ.ਬੀ. 08 ਈ.-4125 ਜਿਸ ਨੂੰ ਡਰਾਈਵਰ ਚਮਨਦੀਪ ਚਲਾ ਰਿਹਾ ਸੀ ਜੋ ਸੜਕ ਤੇ ਆਉਂਦੀ ਦੀ ਅਚਾਨਕ ਗੱਡੀ ਘੁੰਮ ਜਾਣ ਕਰਕੇ ਇਸ ਦੀ ਟੱਕਰ ਟੈਂਪੂ ਟਰੈਵਲ ਗੱਡੀ ਨਾਲ ਹੋ ਗਈ | ਇਸ ਘਟਨਾ 'ਚ ਛੋਟੇ ਹਾਥੀ ਦਾ ਚਾਲਕ ਤੇ ਉਸ ਦਾ ਇਕ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਟੈਂਪੂ ਟਰੈਵਲ ਗੱਡੀ ਦੇ ਵਿਚ ਵੀ ਲਗਪਗ ਚਾਰ ਦੇ ਕਰੀਬ ਸਵਾਰੀਆਂ ਨੂੰ ਵੀ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ, ਮੌਕੇ 'ਤੇ ਪੁਲਿਸ ਚੌਕੀ ਕੋਟਫ਼ਤੂਹੀ ਦੇ ਮੁਲਜ਼ਮਾਂ ਨੇ ਪਹੁੰਚ ਕੇ ਸੜਕ 'ਤੇ ਬੰਦ ਟਰੈਫਿਕ ਨੂੰ ਚਾਲੂ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਦੋ ਪਿਸਟਲਾਂ ਤੇ 5 ਜਿੰਦਾ ਕਾਰਤੂਸਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਬੱਸ ਅਤੇ ਟਰੱਕ ਦੀ ਟੱਕਰ 'ਚ ਟਰੱਕ ਡਰਾਈਵਰ ਜ਼ਖ਼ਮੀ <br/>
Ad Position 24
No active advertisement