06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦੋ ਪਿਸਟਲਾਂ ਤੇ 5 ਜਿੰਦਾ ਕਾਰਤੂਸਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ

Ad Position 21
No active advertisement
ਪੁਲਿਸ ਵਲੋਂ ਨਾਬਾਲਗ ਲੜਕੇ ਨੂੰ ਦੋ ਪਿਸਟਲਾਂ ਤੇ 5 ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕਰਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਗੁਰਮੀਤ ਸਿੰਘ ਇੰਚਾਰਜ ਪੁਲਿਸ ਚੌਕੀ ਭੂੰਗਾ | ਨਾਲ ਐਚ. ਸੀ. ਮਨਵੀਰ ਸਿੰਘ | ਤਸਵੀਰ : ਹਰਮੇਲ ਸਿੰਘ ਖੱਖ <br/> 27-12-2025
ਹਰਿਆਣਾ, 26 ਦਸੰਬਰ (ਹਰਮੇਲ ਸਿੰਘ ਖੱਖ)-ਪੁਲਿਸ ਨੇ ਇਕ ਨਾਬਾਲਗ ਲੜਕੇ ਨੂੰ ਦੋ ਪਿਸਟਲਾਂ ਤੇ 5 ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਗੁਰਮੀਤ ਸਿੰਘ ਇੰਚਾਰਜ ਪੁਲਿਸ ਚੌਕੀ ਭੰੂਗਾ ਨੇ ਦੱਸਿਆ ਕਿ ਉਹ ਏ.ਐਸ.ਆਈ ਵਰਿੰਦਰ ਸਿੰਘ, ਏ.ਐਸ.ਆਈ ਪਰਮਜੀਤ ਸਿੰਘ, ਐਚ.ਸੀ ਮਨਵੀਰ ਸਿੰਘ ਤੇ ਪੀ.ਐਚ.ਜੀ ਕੇਵਲ ਸਿੰਘ ਨਾਲ ਨਾਕਾਬੰਦੀ ਦੌਰਾਨ ਅੱਡਾ ਭੂੰਗਾ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੌਬਿਨ ਪੁੱਤਰ ਬਲਦੇਵ ਦੱਤ ਅਤੇ ਇਕ ਨਬਾਲਗ ਲੜਕਾ ਵਾਸੀਆਨ ਪਿੰਡ ਘੁਗਿਆਲ ਜਿਨ੍ਹਾਂ ਪਾਸ ਨਾਜਾਇਜ਼ ਅਸਲਾ ਹੈ, ਇਨ੍ਹਾਂ 'ਚੋਂ ਇਕ ਲੜਕਾ ਵਾਸੀ ਘੁਗਿਆਲ ਜੋ ਇਸ ਸਮੇਂ ਵੇਰਕਾ ਮਿਲਕ ਪਲਾਂਟ ਕੰਗਮਾਈ ਤੋਂ ਥੋੜ੍ਹਾ ਅੱਗੇ ਜੋ ਕੱਚਾ ਰਸਤਾ ਪਿੰਡ ਘੁਗਿਆਲ ਨੂੰ ਜਾਂਦਾ ਉੱਥੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਖੜ੍ਹਾ ਹੈ | ਜਿਸ 'ਤੇ ਉਨ੍ਹਾਂ ਸਾਥੀ ਕਰਮਚਾਰੀਆਂ ਨਾਲ ਮੌਕੇ 'ਤੇ ਰੇਡ ਕੀਤੀ ਤਾਂ ਇਕ ਨੌਜਵਾਨ ਲੜਕਾ ਖੜਾ ਦਿਖਾਈ ਦਿੱਤਾ, ਜਿਸ ਦੇ ਨਜ਼ਦੀਕ ਕੱਚੇ ਰਸਤੇ 'ਤੇ ਇਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਖੜ੍ਹਾ ਸੀ | ਨੌਜਵਾਨ ਲੜਕਾ ਪੁਲਿਸ ਪਾਰਟੀ ਨੂੰ ਆਉਂਦੇ ਦੇਖ ਘਬਰਾ ਕੇ ਆਪਣੇ ਨੇੜੇ ਖੜੇ੍ਹ ਬਿਨਾਂ ਨੰਬਰੀ ਮੋਟਰਸਾਈਕਲ ਵੱਲ ਨੂੰ ਭੱਜਣ ਲੱਗਾ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤੇ ਉਸ ਨਬਾਲਗ ਲੜਕੇ ਨੇ ਆਪਣਾ ਪਿੰਡ ਘੁਗਿਆਲ ਦੱਸਿਆ | ਉਨ੍ਹਾਂ ਦੱਸਿਆ ਕਿ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਦੋ ਪਿਸਟਲ 7.65 ਐਮ.ਐਮ ਦੇਸੀ ਅਤੇ 5 ਜਿੰਦਾ ਰੋਂਦ 32 ਬੋਰ ਬਰਾਮਦ ਹੋਏ, ਬਰਾਮਦ ਹੋਏ ਪਿਸਟਲਾਂ ਨੂੰ ਚੈੱਕ ਕਰਨ 'ਤੇ ਅਨਲੋਡ ਪਾਏ ਗਏ | ਥਾਣਾ ਹਰਿਆਣਾ ਪੁਲਿਸ ਨੇ ਨਾਬਾਲਗ ਲੜਕੇ ਅਤੇ ਰੌਬਿਨ ਪੁੱਤਰ ਬਲਦੇਵ ਦੱਤ ਵਾਸੀਆਨ ਪਿੰਡ ਘੁਗਿਆਲ ਥਾਣਾ ਹਰਿਆਣਾ ਖ਼ਿਲਾਫ਼ 25-54-59 ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਫ੍ਰੀਡਮ ਫਾਈਟਰ ਜਥੇਬੰਦੀਆਂ ਵਲੋਂ ਟੋਲ ਪਲਾਜ਼ੇ 'ਤੇ ਧਰਨਾ 29 ਨੂੰ <br/> ਅਗਲੀ ਖ਼ਬਰ ਅਸਤ ਪ੍ਰਵਾਹ ਕਰ ਕੇ ਆਉਂਦੀ ਟੈਂਪੂ ਟਰੈਵਲ ਗੱਡੀ ਤੇ ਛੋਟੇ ਹਾਥੀ ਦੀ ਟੱਕਰ, 6 ਜ਼ਖ਼ਮੀ <br/>
Ad Position 24
No active advertisement