ਜਲੰਧਰ, 26 ਦਸੰਬਰ (ਅ. ਬ.)-ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸ਼ਰਧਾਂਜਲੀ ਦੇਂਦਿਆਂ, ਅਫੈਕਟੋ ਹੋਮਿਓਪੈਥੀ ਵਲੋਂ 27 ਦਸੰਬਰ ਨੂੰ ਹੋਸ਼ਿਆਰਪੁਰ 'ਚ ਬੱਚਿਆਂ ਲਈ ਖ਼ਾਸ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ¢ ਕੈਂਪ ਦਾ ਮਕਸਦ ਬੱਚਿਆਂ ਦੀ ਸਿਹਤ ਨੂੰ ਮਜ਼ਬੂਤ ਬਣਾਉਣਾ ਹੈ, ਜਿਸ ਵਿੱਚ ਮਾਹਿਰ ਡਾਕਟਰ ਖੰਘ, ਜ਼ੁਕਾਮ, ਬੁਖ਼ਾਰ, ਐਲਰਜੀ, ਟਾਂਸਿਲ, ਸਾਈਨਸ, ਛਾਤੀ ਅਤੇ ਪੇਟ ਦੀਆਂ ਸਮੱਸਿਆਵਾਂ, ਭੁੱਖ ਤੇ ਹਾਜਮੇ ਦੀ ਕਮਜ਼ੋਰੀ, ਪੇਟ ਦਰਦ, ਧਿਆਨ ਦੀ ਕਮੀ, ਮਾਨਸਿਕ ਤੇ ਵਿਹਾਰ ਸੰਬੰਧੀ ਚਿੰਤਾਵਾਂ ਤੇ ਹੋਰ ਪੁਰਾਣੀਆਂ ਜਾਂ ਬਾਰ-ਬਾਰ ਹੋਣ ਵਾਲੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਕਰਨਗੇ | ਅਫੈਕਟੋ ਹੋਮਿਓਪੈਥੀ ਦੇ ਡਾਇਰੈਕਟਰ, ਫ਼ਾਊਾਡਰ ਡਾ. ਆਰ. ਐਸ. ਸੋਢੀ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਮਜ਼ਬੂਤ, ਸਿਹਤਮੰਦ ਅਤੇ ਸਹੀ ਸਿਹਤ ਜਾਗਰੂਕਤਾ ਨਾਲ ਅੱਗੇ ਵਧਾਈਏ¢ ਇਸ ਕੈਂਪ ਦਾ ਉਦੇਸ਼ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਹੋਰ ਸਚੇਤ ਅਤੇ ਸੰਵੇਦਨਸ਼ੀਲ ਬਣਾਉਣਾ ਹੈ¢ ਇਹ ਕੈਂਪ ਸਿਟੀ ਸੈਂਟਰ ਕੰਪਲੈਕਸ,ਨੇੜੇ ਬੱਸ ਅੱਡਾ, ਹੋਸ਼ਿਆਰਪੁਰ ਵਿਖੇ ਲੱਗੇਗਾ ਤੇ ਮੁਫ਼ਤ ਜਾਂਚ ਤੇ ਦਵਾਈ ਕੇਵਲ 27 ਦਸੰਬਰ ਨੂੰ ਹੀ ਮਿਲੇਗੀ |