06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਾਂਸਾਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ <br/>

Ad Position 21
No active advertisement
ਅਜੀਤ ਡੈਸਕ 27-12-2025
ਮੁਕੇਰੀਆਂ, 26 ਦਸੰਬਰ (ਰਾਮਗੜ੍ਹੀਆ)- ਬੀਤੇ ਦਿਨ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਖ਼ਾਨਪੁਰ ਦੇ ਨਜ਼ਦੀਕ ਬਾਂਸਾਂ ਦੇ ਟਾਲ 'ਤੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਟਾਲ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਕਰੀਬ ਰਾਤ 9.30 ਵਜੇ ਟਾਲ 'ਤੇ ਮੌਜੂਦ ਕਰਮਚਾਰੀ ਦਾ ਫ਼ੋਨ ਆਇਆ ਕਿ ਦੁਕਾਨ ਦੇ ਬਹਾਰ ਪਏ ਬਾਂਸਾਂ ਨੂੰ ਅੱਗ ਲੱਗ ਗਈ ਹੈ | ਅੱਗ ਲਗਣ ਤੋਂ ਬਾਅਦ ਫਾਇਰ ਬਿ੍ਗੇਡ ਨੂੰ ਫ਼ੋਨ ਕੀਤਾ ਅਤੇ ਕਰੀਬ 4 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ 6 ਗੱਡੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਰਾਤ 2.30 ਵਜੇ ਤੱਕ ਅੱਗ ਨੂੰ ਬੁਝਾਉਂਦੀਆਂ ਰਹੀਆਂ | ਟਾਲ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਮੇਰਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ | ਇਸ ਅੱਗ ਲੱਗਣ ਦੀ ਘਟਨਾ ਦਾ ਅਜੇ ਤੀਕ ਪਤਾ ਨਹੀਂ ਚੱਲ ਸਕਿਆ | ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਅੱਗ ਨਾਲ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਫੈਕਟੋ ਹੋਮਿਓਪੈਥੀ ਵਲੋਂ ਮੁਫ਼ਤ ਜਾਂਚ ਕੈਂਪ ਅੱਜ <br/> ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24
No active advertisement