28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਵ.ਦਵਿੰਦਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਫੁਗਲਾਣਾ 'ਚ ਜਾਰੀ <br/>

Ad Position 21
No active advertisement
ਅਜੀਤ ਡੈਸਕ 28-12-2025
ਹੁਸ਼ਿਆਰਪੁਰ, 27 ਦਸੰਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਵੱਲੋਂ ਸਵ: ਦਵਿੰਦਰ ਸਿੰਘ ਪਰਮਾਰ ਦੀ ਯਾਦ 'ਚ ਸਭਾ ਦੇ ਸਰਪ੍ਰਸਤ ਫ਼ਤਿਹ ਸਿੰਘ ਪਰਹਾਰ ਦੀ ਅਗਵਾਈ 'ਚ ਚੱਲ ਰਹੇ ਸਾਲਾਨਾ ਫੁੱਟਬਾਲ ਟੂਰਨਾਮੈਂਟ 'ਚ ਫੁੱਟਬਾਲ ਦੇ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ | ਇਸ ਮੌਕੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਸਹੋਤਾ ਕੈਨੇਡਾ, ਜਤਿੰਦਰ ਸਿੰਘ ਵਿੱਕੀ ਪਰਮਾਰ ਯੂ.ਐੱਸ.ਏ. ਤੇ ਖੇਡ ਪ੍ਰਮੋਟਰ ਉਂਕਾਰ ਸਿੰਘ ਮਿਨਹਾਸ, ਖੇਡ ਪ੍ਰਮੋਟਰ ਸੁਖਜੀਤ ਸਿੰਘ ਪਰਮਾਰ ਫਗਵਾੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਟੂਰਨਾਮੈਂਟ ਦੌਰਾਨ ਅੱਜ ਦਾ ਉਦਘਾਟਨੀ ਮੈਚ ਪਿੰਡ ਭਬਿਆਣਾ ਅਤੇ ਪਧਿਆਣਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ 'ਚ ਪੈਲਨਟੀਆਂ ਰਾਹੀਂ ਭਬਿਆਣਾ ਦੀ ਟੀਮ ਜੇਤੂ ਰਹੀ | ਮੈਚਾਂ ਦੀ ਕੁਮੈਂਟਰੀ ਨਿੰਦਰ ਲੁਧਿਆਣਾ ਵੱਲੋਂ ਬਾਖ਼ੂਬੀ ਕੀਤੀ ਗਈ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਭਾਮ, ਸਕੱਤਰ ਬਲਵੀਰ ਸਿੰਘ ਫੁਗਲਾਣਾ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਰਾ, ਸਰਪੰਚ ਵਿਪਨ ਠਾਕੁਰ, ਸੰਮਤੀ ਮੈਂਬਰ ਹਰਮੇਸ਼ ਕੁਮਾਰ, ਅਵਤਾਰ ਸਿੰਘ ਮਿੱਠੂ, ਸੰਜੀਵ ਜਸਵਾਲ, ਚੇਅਰਮੈਨ ਜਸਪਾਲ ਸਿੰਘ ਪਰਮਾਰ, ਸਤਵੀਰ ਸਿੰਘ ਪਰਮਾਰ, ਸੋਨੂੰ ਟੇਲਰ, ਗੁਰਦਿਆਲ ਸਿੰਘ ਜਲਵੇੜਾ, ਜਸਵੀਰ ਸਿੰਘ ਭਾਮ, ਮੰਗਲ ਸਿੰਘ ਜਲਵੇੜਾ, ਬਲਵੀਰ ਸਿੰਘ ਲੁਟੇਰਾ ਕਲਾਂ, ਰਵਜੀਤ ਸਿੰਘ ਆਦਿ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਟਿੱਬਾ ਸਾਹਿਬ 'ਚ ਵਿਸ਼ਾਲ ਸਮਾਗਮ <br/> ਅਗਲੀ ਖ਼ਬਰ ਮੁਰਾਦਪੁਰ ਅਵਾਣਾ ਵਿਖੇ ਸ਼ਹੀਦੀ ਜੋੜ ਮੇਲਾ ਕਰਵਾਇਆ <br/>
Ad Position 24