ਦਸੂਹਾ, 28 ਦਸੰਬਰ (ਭੁੱਲਰ)- ਸਫਰ-ਏ-ਸ਼ਹਾਦਤ ਸਬੰਧੀ ਅੱਜ ਦਰਬਾਰ ਹਰਦੋਥਲਾ ਵਿਖੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਅਤੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਹਰਦੋਥਲਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਅਤੇ ਚਮਕੌਰ ਗੜੀ ਦੇ ਸਮੂਹ ਸ਼ਹੀਦ ਸਿੰਘਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਸਾਬਕਾ ਚੇਅਰਮੈਨ ਹਰਮੀਤ ਸਿੰਘ ਅÏਲਖ, ਬਾਬਾ ਕੁਲਵਿੰਦਰ ਸ਼ਾਹ, ਡਾਕਟਰ ਸੁਖਵਿੰਦਰ ਸਿੰਘ ਨੇ ਸਮੂਹ ਸ਼ਹੀਦ ਸਿੰਘਾਂ ਦੀ ਕੁਰਬਾਨੀ ਤੋਂ ਸੇਧ ਲੈਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਛੋਟੀ ਉਮਰੇ ਹੀ ਵੱਡੀ ਕੁਰਬਾਨੀ ਦਿੱਤੀ ਜਿਸ ਨੂੰ ਪੂਰੇ ਸੰਸਾਰ ਵੱਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਦੁੱਧ ਦਾ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਅਤੇ ਬਾਬਾ ਕੁਲਵਿੰਦਰ ਸ਼ਾਹ ਨੇ ਦੱਸਿਆ ਕਿ ਇਸ ਦਿਨ ਹਰ ਸਾਲ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਇਆ ਜਾਂਦਾ ਹੈ | ਇਸ ਮੌਕੇ 'ਤੇ ਦੇਸ ਰਾਜ ਬਾਵਾ, ਸੌਰਵ, ਕੁਲਦੀਪ ਕੌਰ, ਰਾਜਵਿੰਦਰ ਕੌਰ, ਗੁਰਲੀਨ ਕੌਰ,ਜੀਵਨ ਜੋਤ ਕੌਰ ਅÏਲਖ, ਮਨਦੀਪ ਕੌਰ, ਵਿਵਾਨ, ਕਰਨੈਲ ਸਿੰਘ, ਜਾਨਕੀ ਦਾਸ, ਰੋਮਾ, ਗੋਪੀ ਖੈਰਾਵਾਦੀਆ, ਸੁਰਜੀਤ ਖੈਰਾਵਾਦੀਆ, ਪਰਮਜੀਤ ਕੌਰ, ਬਿਕਰਮਜੀਤ ਵਿੱਕੀ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |