ਬੰਗਾ ਵਿਖੇ ਮਾਰਸ਼ਲ ਆਰਟ ਅਕੈਡਮੀ ‘ਵੀਰ ਫਾਈਟਰ’ ਕਰਾਟੇ ਕਲੱਬ ਬੰਗਾ ਦਾ ਉਦਘਾਟਨ
ਬੰਗਾ, 19 ਸਤੰਬਰ (ਧਰਮਵੀਰ ਪਾਲ)-ਸੋਤਰਾਂ ਰੋਡ ਬੰਗਾ ਵਿਖੇ ਮਾਰਸ਼ਲ ਆਰਟ ਅਕੈਡਮੀ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦਾ ਉਦਘਾਟਨ ਕੀਤਾ। ਅਕੈਡਮੀ ਦੇ ਸੰਚਾਲਕ ਰਾਜਵੀਰ ਸਿੰਘ ਕੈਂਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੇਂ ਦੀ ਲੋੜ ਨੂੰ ਦੇਖਦਿਆਂ ਹੋਇਆਂ ਇਸ ਅਕੈਡਮੀ ਦਾ ਆਰੰਭ ਕੀਤਾ ਗਿਆ ਹੈ।
ਬੰਗਾ, 19 ਸਤੰਬਰ (ਧਰਮਵੀਰ ਪਾਲ)-ਸੋਤਰਾਂ ਰੋਡ ਬੰਗਾ ਵਿਖੇ ਮਾਰਸ਼ਲ ਆਰਟ ਅਕੈਡਮੀ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦਾ ਉਦਘਾਟਨ ਕੀਤਾ। ਅਕੈਡਮੀ ਦੇ ਸੰਚਾਲਕ ਰਾਜਵੀਰ ਸਿੰਘ ਕੈਂਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੇਂ ਦੀ ਲੋੜ ਨੂੰ ਦੇਖਦਿਆਂ ਹੋਇਆਂ ਇਸ ਅਕੈਡਮੀ ਦਾ ਆਰੰਭ ਕੀਤਾ ਗਿਆ ਹੈ। ਅਕੈਡਮੀ ਵਿਚ ਕਰਾਟੇ, ਬਾਕਸਿੰਗ, ਕਿੱਕ ਬਾਕਸਿੰਗ, ਵੁਸ਼ੂ, ਜੂਡੋ, ਮਿਕਸ ਮਾਰਸ਼ਲ ਆਰਟ, ਤਾਈਕਵਾਡੋਂ, ਯੋਗਾ, ਵੇਟ ਲੂਜ, ਆਤਮ ਰੱਖਿਆ ਦੇ ਨਾਲ ਨੈਸ਼ਨਲ ਤੇ ਇੰਟਰਨੈਸ਼ਨਲ ਟੂਰਨਾਮੈਂਟਾਂ ਵਿਚ ਖੇਡਣ ਦੀ ਸਿਖਲਾਈ ਦਿੱਤੀ ਜਾਵੇਗੀ। ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਕਿਹਾ ਕਿ ਇਲਾਕੇ ਨੂੰ ਇਸ ਅਕੈਡਮੀ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਅਕੈਡਮੀ ਦੇ ਸੰਚਾਲਕ ਰਾਜਵੀਰ ਕੈਂਥ 30 ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਇਨ੍ਹਾਂ ਵਲੋਂ ਸਮੇਂ-ਸਮੇਂ ’ਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਇਸ ਅਕੈਡਮੀ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਤ ਸਰਬਜੀਤ ਸਿੰਘ ਠੱਕਰਵਾਲ ਵਲੋਂ ਅਰਦਾਸ ਕੀਤੀ ਗਈ ਤੇ ਸੰਚਾਲਕਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਖੇਡ ਪ੍ਰਮੋਟਰ ਬਹਾਦਰ ਸਿੰਘ ਨਿਊਜ਼ੀਲੈਂਡ ਤੇ ਖੇਡ ਪ੍ਰਮੋਟਰ ਡਾਕਟਰ ਹਰੀ ਕ੍ਰਿਸ਼ਨ ਵੱਲੋ ਅਪੀਲ ਕੀਤੀ ਗਈ ਕਿ ਇਸ ਅਕੈਡਮੀ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਮੋਨਿਕਾ ਵਾਲੀਆ ਪ੍ਰਧਾਨ ਮਿਊਂਸੀਪਲ ਕਮੇਟੀ ਬੰਗਾ ਨੇ ਕਿਹਾ ਕਿ ਲੜਕੀਆਂ ਨੂੰ ਆਤਮ ਰੱਖਿਆ ਦੀ ਸਿਖਲਾਈ ਜ਼ਰੂਰ ਲੈਣੀ ਚਾਹੀਦੀ ਹੈ। ਇਸ ਮੌਕੇ ਅਕੈਡਮੀ ਦੇ ਖਿਡਾਰੀਆਂ ਵਲੋਂ ਆਏ ਹੋਏ ਮਹਿਮਾਨਾਂ ਅੱਗੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਰਜੀਤ ਸਿੰਘ ਕੈਂਥ, ਸੋਹਣ ਲਾਲ ਢੰਡਾ, ਬ੍ਰਿਜ ਭੂਸ਼ਣ ਵਾਲੀਆ, ਸੰਤੋਖ ਸਿੰਘ ਸਿੱਧੂ, ਕਰਾਟੇ ਕੋਚ ਪ੍ਰਭਵੀਰ ਸਿੰਘ ਕੈਂਥ, ਮਨਪ੍ਰੀਤ ਕੌਰ ਕੈਂਥ, ਨੈਸ਼ਨਲ ਕਰਾਟੇ ਪਲੇਅਰ ਮਨਕੀਰਤ ਕੌਰ ਕੈਂਥ, ਹਰਬੰਸ ਹੀਰਾ, ਕੁਲਦੀਪ ਸਿੰਘ ਰਾਣਾ, ਗੋਬਿੰਦ ਰਾਮ, ਸੁਦੇਸ਼ ਕੁਮਾਰ, ਅਜੇ ਸਿੱਧੂ, ਮਾਸਟਰ ਅਸ਼ੋਕ ਕੁਮਾਰ, ਗਿਆਨੀ ਜਸਵੰਤ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਸਿੰਘ ਅਨੰਦਪੁਰ ਸਾਹਿਬ, ਕੁਲਬੀਰ ਪਾਵਲਾ, ਸਾਗਰ ਅਰੋੜਾ ਤੇ ਹੋਰ ਹਾਜ਼ਰ ਸਨ।