08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਮੱਧ ਪ੍ਰਦੇਸ਼ - ਪਲਾਸਟਿਕ ਦਾ ਸਮਾਨ ਵੇਚਣ ਵਾਲੀ ਦੁਕਾਨ 'ਤੇ ਅੱਗ ਲੱਗਣ ਕਾਰਨ 6 ਮੌਤਾਂ

ਕਟਨੀ (ਮੱਧ ਪ੍ਰਦੇਸ਼), 9 ਨਵੰਬਰ - ਦੀਵਾਲੀ ਦੀ ਰਾਤ ਨੂੰ ਬਰਹੀ ਇਲਾਕੇ ਵਿਚ ਪਲਾਸਟਿਕ ਦਾ ਸਮਾਨ ਵੇਚਣ ਵਾਲੀ ਇਕ ਥੋਕ ਦੀ ਦੁਕਾਨ 'ਤੇ ਅੱਗ ਲੱਗ ਗਈ। ਇਹ ਅੱਗ ਤਿੰਨ ਮੰਜ਼ਿਲਾ ਇਮਾਰਤ ਦੀ ਹੇਠਲੀ...

Ad Position 21
No active advertisement
ਅਜੀਤ ਡੈਸਕ 09-11-2026

ਕਟਨੀ (ਮੱਧ ਪ੍ਰਦੇਸ਼), 9 ਨਵੰਬਰ -  ਦੀਵਾਲੀ ਦੀ ਰਾਤ ਨੂੰ ਬਰਹੀ ਇਲਾਕੇ ਵਿਚ ਪਲਾਸਟਿਕ ਦਾ ਸਮਾਨ ਵੇਚਣ ਵਾਲੀ ਇਕ ਥੋਕ ਦੀ ਦੁਕਾਨ 'ਤੇ ਅੱਗ ਲੱਗ ਗਈ। ਇਹ ਅੱਗ ਤਿੰਨ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਸਥਿਤ ਦੁਕਾਨ ਵਿਚ ਲੱਗੀ, ਜਿਸ ਕਾਰਨ ਉੱਪਰਲੀਆਂ ਮੰਜ਼ਿਲਾਂ 'ਤੇ ਰਹਿ ਰਹੇ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ।
ਕਟਨੀ ਦੇ ਕਲੈਕਟਰ ਆਸ਼ੀਸ਼ ਤਿਵਾਰੀ ਨੇ ਦੱਸਿਆ, "ਦੀਵਾਲੀ ਦੀ ਰਾਤ ਨੂੰ ਇਕ ਦੁਖਦਾਈ ਘਟਨਾ ਵਾਪਰੀ। ਇਕ ਘਰ (ਇਮਾਰਤ) ਵਿਚ ਅੱਗ ਲੱਗ ਗਈ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਅੱਗ ਲੱਗਣ ਦੀ ਸੂਚਨਾ ਰਾਤ ਕਰੀਬ 12:30 ਵਜੇ ਮਿਲੀ ਅਤੇ ਫਾਇਰ ਬ੍ਰਿਗੇਡ ਦੀ ਟੀਮ 12:45 ਵਜੇ ਤੱਕ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿਚ ਹੋਰ ਫਾਇਰ ਟੈਂਡਰ (ਅੱਗ ਬੁਝਾਉਣ ਵਾਲੀਆਂ ਗੱਡੀਆਂ) ਵੀ ਮੰਗਵਾਈਆਂ ਗਈਆਂ; ਰਾਤ ਕਰੀਬ 1:30 ਵਜੇ ਕੰਟਰੋਲ ਰੂਮ ਨੂੰ ਸੂਚਨਾ ਮਿਲਣ 'ਤੇ ਹੋਰ ਫਾਇਰ ਫਾਈਟਿੰਗ ਯੂਨਿਟਾਂ ਵੀ ਪਹੁੰਚ ਗਈਆਂ। ਉੱਥੇ ਮੌਜੂਦ ਸਾਰੇ ਲੋਕਾਂ—ਖ਼ਾਸ ਕਰਕੇ ਸਥਾਨਕ ਵਸਨੀਕਾਂ ਅਤੇ ਨੌਜਵਾਨਾਂ—ਨੇ ਅੱਗ 'ਤੇ ਕਾਬੂ ਪਾਉਣ ਲਈ ਭਰਪੂਰ ਕੋਸ਼ਿਸ਼ ਕੀਤੀ। ਬਦਕਿਸਮਤੀ ਨਾਲ, ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਜਿਸਦਾ ਇੱਕ ਕਾਰਨ ਇਹ ਵੀ ਸੀ ਕਿ ਹੇਠਲੀ ਮੰਜ਼ਿਲ 'ਤੇ ਰੱਖਿਆ ਕ੍ਰੋਕਰੀ (ਬਰਤਨਾਂ) ਦਾ ਸਮਾਨ ਬਹੁਤ ਜਲਦੀ ਅੱਗ ਫੜਨ ਵਾਲਾ ਸੀ। ਜਦੋਂ ਅੱਗ 'ਤੇ ਕੁਝ ਹੱਦ ਤੱਕ ਕਾਬੂ ਪਾਇਆ ਗਿਆ, ਤਾਂ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਕੰਧਾਂ ਤੋੜੀਆਂ ਗਈਆਂ। ਸਵੇਰੇ 5:00 ਵਜੇ ਤੱਕ, ਸ਼ਧ੍ਰਢ ਦੀ ਟੀਮ ਵੀ ਆਪਣੇ ਪੂਰੇ ਦਸਤੇ ਨਾਲ ਮੌਕੇ 'ਤੇ ਪਹੁੰਚ ਗਈ...
ਪ੍ਰਸ਼ਾਸਨ ਨੇ ਮਾਮਲੇ ਵਿਚ ਦਖ਼ਲ ਦੇ ਦਿੱਤਾ ਹੈ... ਪ੍ਰਸ਼ਾਸਨ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ, ਜਿਸ ਵਿੱਚ ਵਿੱਤੀ ਸਹਾਇਤਾ ਵੀ ਸ਼ਾਮਿਲ ਹੈ..."।

Ad Position 22
No active advertisement
ਪਿਛਲੀ ਖ਼ਬਰ ਉਤਰਾਖੰਡ ਰਾਜ ਸਥਾਪਨਾ ਦਿਵਸ ਦੇ ਮੌਕੇ 'ਤੇ ਰਾਜ ਦੇ ਸਮੂਹ ਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ - ਪੁਸ਼ਕਰ ਸ... ਅਗਲੀ ਖ਼ਬਰ ਯੂ.ਪੀ. : ਸੜਕ ਹਾਦਸੇ ਵਿਚ ਜ਼ਿੰਦਾ ਸੜੇ 6 ਲੋਕ
Ad Position 24