08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਘਰ ’ਤੇ ਫਾਇਰਿੰਗ, ਜਵਾਬੀ ਕਾਰਵਾਈ ਦੌਰਾਨ ਇਕ ਹਮਲਾਵਰ ਦੀ ਮੌਤ-ਦੂਜਾ ਫਰਾਰ

ਅਮਰਕੋਟ (ਤਰਨਤਾਰਨ), 9 ਨਵੰਬਰ (ਭੱਟੀ) - ਸਰਹੱਦੀ ਖੇਤਰ ਬਹਿਕਾ ਦਾਸੂਵਾਲ ਮੰਡੀ ਵਿਖੇ ਬੀਤੀ ਸਾਮ ਗੈਂਗਸਟਰਾ ਨੇ ਇਕ ਘਰ ਨੂੰ ਨਿਸਾਨਾਂ ਬਣਾਉਦਿਆਂ ਹਮਲਾ ਕਰ ਦਿੱਤਾ। ਜਵਾਬੀ...

Ad Position 21
No active advertisement
ਅਜੀਤ ਡੈਸਕ 09-11-2026

ਅਮਰਕੋਟ (ਤਰਨਤਾਰਨ),  9 ਨਵੰਬਰ (ਭੱਟੀ) - ਸਰਹੱਦੀ ਖੇਤਰ ਬਹਿਕਾ ਦਾਸੂਵਾਲ ਮੰਡੀ ਵਿਖੇ ਬੀਤੀ ਸਾਮ ਗੈਂਗਸਟਰਾ ਨੇ ਇਕ ਘਰ ਨੂੰ ਨਿਸਾਨਾਂ ਬਣਾਉਦਿਆਂ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਇਕ ਗੈਂਗਸਟਰ ਦੀ ਮੌਤ ਹੋਣ ਤੇ ਇਕ ਦੇ ਭੱਜਣ ਬਾਰੇ ਪਤਾ ਲੱਗਾ  ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ  ਜਰਨੈਲ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਦੇ ਜਵਾਬ ਵਿਚ ਘਰ ਦੇ ਮੈਂਬਰਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਇਕ ਹਮਲਾਵਰ ਜ਼ਖਮੀ ਹੋ ਗਿਆ, ਜਦਕਿ ਦੂਜਾ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਸੂਤਰਾਂ ਮੁਤਾਬਕ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਕਤ ਪਰਿਵਾਰ ਨੂੰ ਪਹਿਲਾਂ ਵੀ ਫਿਰੌਤੀ ਸੰਬੰਧੀ ਫੋਨ ਕਾਲਾਂ ਆ ਰਹੀਆਂ ਸਨ।  ਘਟਨਾ ਸੰਬੰਧੀ ਅਜੇ ਤੱਕ ਪੁਲਿਸ ਵਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਪੁਲਿਸ ਦੀ ਜਾਂਚ ਅਤੇ ਅਧਿਕਾਰਤ ਪੁਸ਼ਟੀ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਅਤੇ ਹੋਰ ਵੇਰਵਿਆਂ ਦਾ ਪਤਾ ਲੱਗ ਸਕੇਗਾ। 

Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੰਪਿਊਟਰ ਅਧਿਆਪਕਾਂ ਦਾ ਧਰਨਾ ਕਰਵਾਇਆ ਖ਼ਤਮ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24