07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੁਖਦੀਪ ਸਿੰਘ ਹੇਅਰ ਨੂੰ ਮਿਲਿਆ ‘ਲਾਈਫਟਾਈਮ ਅਚੀਵਮੈਂਟ ਐਵਾਰਡ’

ਐਬਟਸਫੋਰਡ, 7 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ’ਚ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਲੀ ਸੰਸਥਾ ‘ਆਊਟਸਟੈਂਡਿੰਗ ਕੈਨੇਡੀਅਨ’ ਵਲੋਂ ਬ੍ਰਿਟਿਸ਼ ਕੋਲੰਬੀਆ ਦੇ 3 ਵਾਰ ਵਿਧਾਇਕ ਰਹੇ 68 ਸਾਲਾ ਸੁਖਦੀਪ ਸਿੰਘ ਹੇਅਰ ਦਾ ਉਨ੍ਹਾਂ ...

Ad Position 21
No active advertisement
ਅਜੀਤ ਡੈਸਕ 07-11-2026

ਐਬਟਸਫੋਰਡ, 7 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ’ਚ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਲੀ ਸੰਸਥਾ ‘ਆਊਟਸਟੈਂਡਿੰਗ ਕੈਨੇਡੀਅਨ’ ਵਲੋਂ ਬ੍ਰਿਟਿਸ਼ ਕੋਲੰਬੀਆ ਦੇ 3 ਵਾਰ ਵਿਧਾਇਕ ਰਹੇ 68 ਸਾਲਾ ਸੁਖਦੀਪ ਸਿੰਘ ਹੇਅਰ ਦਾ ਉਨ੍ਹਾਂ ਦੀਆਂ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ।

ਸੁਖਦੀਪ ਸਿੰਘ ਹੇਅਰ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਕੀਤੀਆਂ ਲੋਕ ਸੇਵਾਵਾਂ ਬਹੁ-ਸੱਭਿਆਚਾਰਕ ਸਾਂਝ ਅਤੇ ਭਾਈਚਾਰੇ ਦੀ ਬਿਹਤਰੀ ਲਈ ਪਾਏ ਯੋਗਦਾਨ ਬਦਲੇ ਦਿੱਤਾ ਗਿਆ ਹੈ। ਜ਼ਿਲ੍ਹਾ ਜਲੰਧਰ ਦੇ ਗੁਰਾਇਆ ਨੇੜਲੇ ਪਿੰਡ ਪੱਦੀ ਜਗੀਰ ਦੇ ਜੰਮਪਲ ਦੇਵ ਹੇਅਰ ਸੰਨ 1978 ਤੋਂ ਛਪਦੇ ਹਫਤਾਵਰੀ ਪੰਜਾਬੀ ਅਖਬਾਰ ‘ਇੰਡੋ-ਕੈਨੇਡੀਅਨ ਟਾਇਮਜ਼’ ਦੇ ਬਾਨੀ ਸੰਪਾਦਕ ਮਰਹੂਮ ਤਾਰਾ ਸਿੰਘ ਹੇਅਰ ਦਾ ਪੁੱਤਰ ਹੈ। ਉਹ 2001 ਵਿਚ ਪਹਿਲੀ ਵਾਰ ਲਿਬਰਲ ਪਾਰਟੀ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ ਅਤੇ 2005 ਤੋਂ 2013 ਤੱਕ ਬ੍ਰਿਟਿਸ਼ ਕੋਲੰਬੀਆ ਦੇ ਸੰਸਦੀ ਸਕੱਤਰ ਰਹਿ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਕਪਿਲ ਸ਼ਰਮਾ ਦੇ ਕੈਫੇ ’ਤੇ ਗੋਲੀਬਾਰੀ ਮਾਮਲੇ ’ਚ 2 ਗ੍ਰਿਫ਼ਤਾਰ ਅਗਲੀ ਖ਼ਬਰ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਮਿਜ਼ਾਈਲ ਹਮਲਾ, 9 ਲੋਕ ਜ਼ਖ਼ਮੀ
Ad Position 24