07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨਾਵਲ ਵਿਧਾ ਦੀਆਂ ਇਤਿਹਾਸਕ, ਸਮਾਜਿਕ ਤੇ ਸੱਭਿਆਚਾਰਕ ਪਰਤਾਂ ਦੀ ਹੋਈ ਗੰਭੀਰ ਪੜਚੋਲ

-ਕੰਢੀ-ਬਿਆਸ ਸਾਹਿਤ ਉਤਸਵ ਦਾ ਤੀਜਾ ਤੇ ਆਖਰੀ ਦਿਨ- ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਕੰਡੀ-ਬਿਆਸ ਸਾਹਿਤ ਉਤਸਵ ਦੇ ਤੀਜੇ ਅਤੇ ਆਖ਼ਰੀ ਦਿਨ ਐੱਸ. ਪੀ.

Ad Position 21
No active advertisement
ਅਜੀਤ ਡੈਸਕ 08-11-2026
-ਕੰਢੀ-ਬਿਆਸ ਸਾਹਿਤ ਉਤਸਵ ਦਾ ਤੀਜਾ ਤੇ ਆਖਰੀ ਦਿਨ-

ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਕੰਡੀ-ਬਿਆਸ ਸਾਹਿਤ ਉਤਸਵ ਦੇ ਤੀਜੇ ਅਤੇ ਆਖ਼ਰੀ ਦਿਨ ਐੱਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ੇਸ਼ ਪੁਸਤਕ ਚਰਚਾ ਕਰਵਾਈ ਗਈ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਸੰਜੀਵ ਅਨੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਕਾਰਜਕਾਰੀ ਮੈਂਬਰ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਸੰਜੀਵ ਅਨੰਦ ਨੇ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਨੂੰ ਇਸ ਤਿੰਨ ਰੋਜ਼ਾ ਸਾਹਿਤਕ ਉਤਸਵ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਨਾਵਲਕਾਰ ਬਲਵੀਰ ਪਰਵਾਨਾ ਅਤੇ ਧਰਮਪਾਲ ਸਾਹਿਲ ਦਾ ਸਵਾਗਤ ਕੀਤਾ। ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਦੀ ਸ਼ਮੂਲੀਅਤ ਨੇ ਵੀ ਇਸ ਸਾਹਿਤਕ ਸਮਾਗਮ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ। ਉਨ੍ਹਾਂ ਦੀ ਹਾਜ਼ਰੀ ਪੰਜਾਬੀ ਸਾਹਿਤ ਅਕਾਦਮੀ ਅਤੇ ਕਾਲਜ ਦੇ ਸਾਹਿਤਕ ਸਹਿਯੋਗ ਦੀ ਸਾਂਝ ਨੂੰ ਦਰਸਾਉਂਦੀ ਰਹੀ। ਇਸ ਦਿਨ ਦੋ ਵੱਖ-ਵੱਖ ਸੈਸ਼ਨਾਂ ਵਿਚ ਪ੍ਰਸਿੱਧ ਨਾਵਲਕਾਰ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਅਤੇ ਕੰਡੀ ਖੇਤਰ ਦੇ ਜੀਵਨ ਨੂੰ ਰੂਪਮਾਨ ਕਰਦੇ ਧਰਮਪਾਲ ਸਾਹਿਲ ਦੇ ਨਾਵਲ ‘ਜਲਦੂਤ’ ਉੱਪਰ ਗੰਭੀਰ ਅਤੇ ਵਿਚਾਰਧਾਰਕ ਚਰਚਾ ਹੋਈ। ਪਹਿਲੇ ਸੈਸ਼ਨ ’ਚ ਢਾਹਾਂ ਪੁਰਸਕਾਰ ਜੇਤੂ ਨਾਵਲਕਾਰ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਉੱਪਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਗੁਰਪਾਲ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਐੱਸ.ਪੀ.ਐਨ. ਕਾਲਜ ਮੁਕੇਰੀਆਂ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ ਡਾ. ਕਿਰਨਜੀਤ ਕੌਰ ਅਤੇ ਦਸਮੇਸ਼ ਗਰਲਜ਼ ਕਾਲਜ ਦੀ ਪੰਜਾਬੀ ਵਿਭਾਗ ਦੀ ਮੁਖੀ ਡਾ. ਸੋਨੀਆ ਦੇਵੀ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਖੋਜ-ਪੱਤਰਾਂ ਅਤੇ ਵਿਚਾਰ-ਚਰਚਾ ਦੌਰਾਨ ਨਾਵਲ ਵਿਚ ਪੰਜਾਬ ਦੀ ਵੰਡ ਦੇ ਦੁਖਾਂਤ, ਉਜਾੜੇ, ਮਨੁੱਖੀ ਪੀੜਾ ਅਤੇ ਸਮਾਜਿਕ-ਸੱਭਿਆਚਾਰਕ ਪ੍ਰਭਾਵਾਂ ਦੇ ਮਾਰਮਿਕ ਚਿਤਰਨ ਨੂੰ ਵਿਚਾਰਿਆ ਗਿਆ। ਇਸ ਦੌਰਾਨ ਇੱਕ ਅਹਿਮ ਸਵਾਲ ਉੱਭਰ ਕੇ ਸਾਹਮਣੇ ਆਇਆ ਕਿ ਪੰਜਾਬ ਦੀ ਵੰਡ ਦੇ ਸਮਾਜਿਕ ਅਤੇ ਸੱਭਿਆਚਾਰਕ ਨਤੀਜਿਆਂ ਦੇ ਨਾਲ-ਨਾਲ ਉਸ ਪਿੱਛੇ ਕੰਮ ਕਰਦੇ ਰਾਜਨੀਤਿਕ ਕਾਰਨਾਂ ਦੀ ਵੀ ਨਾਵਲਾਂ ਵਿਚ ਡੂੰਘੀ ਪੜਚੋਲ ਹੋਣੀ ਚਾਹੀਦੀ ਹੈ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਨਾਵਲ ਵਿਧਾ ਦਾ ਵਿਸ਼ਾਲ ਕੈਨਵਸ ਲੇਖਕ ਨੂੰ ਇਤਿਹਾਸਕ ਘਟਨਾਵਾਂ ਦੀਆਂ ਅਨੇਕਾਂ ਪਰਤਾਂ ਫਰੋਲਨ ਦਾ ਮੌਕਾ ਦਿੰਦਾ ਹੈ। ਇਸ ਲਈ ਵੰਡ ਵਰਗੀ ਵੱਡੀ ਇਤਿਹਾਸਕ ਤ੍ਰਾਸਦੀ ਦੇ ਰਾਜਨੀਤਿਕ ਕਾਰਨਾਂ ਅਤੇ ਇਤਿਹਾਸਕ ਪਿਛੋਕੜ ਨੂੰ ਹੋਰ ਡੂੰਘਾਈ ਨਾਲ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਬਲਬੀਰ ਪਰਵਾਨਾ ਦੇ ਨਾਵਲ ਵਿਚ ਪੇਸ਼ ਕੀਤੀ ਮਨੁੱਖੀ ਪੀੜਾ ਦੇ ਮਾਰਮਿਕ ਚਿਤਰਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਾਹਿਤਕ ਪੱਖੋਂ ਮਹੱਤਵਪੂਰਨ ਰਚਨਾ ਦੱਸਿਆ। ਦੂਜੇ ਸੈਸ਼ਨ ਵਿਚ ਧਰਮਪਾਲ ਸਾਹਿਲ ਦੇ ਨਾਵਲ ‘ਜਲਦੂਤ’ ਉੱਪਰ ਚਰਚਾ ਹੋਈ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਬਲਦੇਵ ਸਿੰਘ ਬੱਲੀ ਨੇ ਕੀਤੀ। ਇਸ ਵਿਚ ਡਾ. ਸਰਬਜੋਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਨੇ ਆਪਣਾ ਖੋਜ-ਪੱਤਰ ਪੜ੍ਹਿਆ, ਜਦਕਿ ਦੂਜਾ ਖੋਜ-ਪੱਤਰ ਡਾ. ਅਨੁਰਾਗ ਸ਼ਰਮਾ, ਸੇਵਾ ਮੁਕਤ ਮੁਖੀ, ਡੀ.ਏ.ਵੀ. ਕਾਲਜ, ਜਲੰਧਰ ਵਲੋਂ ਪੇਸ਼ ਕੀਤਾ ਗਿਆ। ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰੋਫੈਸਰ ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਧਰਮਪਾਲ ਸਾਹਿਲ ਨੇ ਪੰਜਾਬੀ ਨਾਵਲ ਵਿਚ ਕੰਡੀ ਖੇਤਰ ਦੇ ਜੀਵਨ-ਯਥਾਰਥ ਨੂੰ ਸਿਰਜ ਕੇ ਇਸ ਖੇਤਰ ਦੀ ਇੱਕ ਵਿਲੱਖਣ ਸਾਹਿਤਕ ਹਾਜ਼ਰੀ ਦਰਜ ਕਰਵਾਈ ਹੈ। ਇਸ ਸਾਹਿਤਕ ਸਮਾਗਮ ’ਚ ਹੋਏ ਵਿਚਾਰ-ਵਟਾਂਦਰੇ ਨੇ ਇਹ ਗੱਲ ਸਪਸ਼ਟ ਕੀਤੀ ਕਿ ਸਾਹਿਤਕ ਉਤਸਵ ਸਿਰਫ਼ ਪੁਸਤਕਾਂ ਦੇ ਲੋਕ-ਅਰਪਣ ਜਾਂ ਲੇਖਕਾਂ ਦੇ ਸਨਮਾਨ ਤੱਕ ਸੀਮਤ ਨਹੀਂ ਹੁੰਦੇ, ਸਗੋਂ ਇਹ ਸਮਾਜ, ਇਤਿਹਾਸ, ਸਭਿਆਚਾਰ ਅਤੇ ਮਨੁੱਖੀ ਹੋਂਦ ਬਾਰੇ ਗੰਭੀਰ ਸੰਵਾਦ ਦੇ ਮੰਚ ਵੀ ਹੁੰਦੇ ਹਨ। ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਸਮੂਹ ਮਹਿਮਾਨਾਂ, ਵਿਦਵਾਨਾਂ, ਲੇਖਕਾਂ, ਖੋਜਾਰਥੀ ਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਤਿੰਨ ਦਿਨਾਂ ਦਾ ਪਹਿਲਾ ਕੰਡੀ-ਬਿਆਸ ਸਾਹਿਤ ਉਤਸਵ ਸਾਹਿਤਕ ਵਿਚਾਰ-ਵਟਾਂਦਰੇ,ਖੋਜ ਮੁਖੀ ਸੰਵਾਦ ਅਤੇ ਕੰਡੀ ਖੇਤਰ ਦੀ ਸਭਿਆਚਾਰਕ ਪਛਾਣ ਨੂੰ ਉਭਾਰਨ ਦੇ ਉਦੇਸ਼ ਨਾਲ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਇਹ ਉਤਸਵ ਆਪਣੇ ਪਿੱਛੇ ਅਮਿੱਟ ਯਾਦਾਂ ਦੇ ਨਾਲ-ਨਾਲ ਕੰਡੀ ਖੇਤਰ ਦੇ ਸਾਹਿਤਕ ਅਧਿਐਨ ਅਤੇ ਦਸਤਾਵੇਜ਼ੀ ਕਰਨ ਦੀਆਂ ਨਵੀਆਂ ਸੰਭਾਵਨਾਵਾਂ ਵੀ ਛੱਡ ਗਿਆ।
Ad Position 22
No active advertisement
ਪਿਛਲੀ ਖ਼ਬਰ ਬੂਟੇ ਲਗਾ ਕੇ ਮਨਾਇਆ ਜਾਵੇ ਦੀਵਾਲੀ ਦਾ ਤਿਉਹਾਰ-ਡਾ. ਬਾਠ ਅਗਲੀ ਖ਼ਬਰ ਸਿਲਵਰ ਓਕ ਸਕੂਲ ਵਿਖੇ ਧੂਮ-ਧਾਮ ਨਾਲ ਗਰੀਨ ਦੀਵਾਲੀ ਮਨਾਈ
Ad Position 24