ਸਰਕਾਰੀ ਮਿਡਲ ਸਮਾਰਟ ਸਕੂਲ ਓਟਪੁਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਟਾਂਡਾ ਉੜਮੜ, 7 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਸਿੱਖਿਆ ਵਿਭਾਗ ਵਲੋਂ ਆਏ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ) ਹੁਸ਼ਿਆਰਪੁਰ ਮੈਡਮ ਹਰਜਿੰਦਰ ਕੌਰ ਦੀ ਅਗਵਾਈ ਹੇਠ ‘ਬੈਗਲੈੱਸ ਡੇ ’ ਤਹਿਤ ਸਰਕਾਰੀ ਮਿਡਲ ਸਮਾਰਟ ਸਕੂਲ ਓਹੜਪੁਰ ਵਿਖ਼ੇ ਦੀਵਾਲ਼ੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਕਲਾਸਰੂਮ ਸਜਾਉਣ ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਗਾਏ ਗਏ ਜਿਸ ਤਹਿਤ ਬੱਚਿਆਂ ਨੇ ਪਹਿਲਾ ਆਪਣੇ ਕਲਾਸਰੂਮ ਦੀ ਸਾਫ਼-ਸਫ਼ਾਈ ਕੀਤੀ।
ਟਾਂਡਾ ਉੜਮੜ, 7 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਸਿੱਖਿਆ ਵਿਭਾਗ ਵਲੋਂ ਆਏ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ) ਹੁਸ਼ਿਆਰਪੁਰ ਮੈਡਮ ਹਰਜਿੰਦਰ ਕੌਰ ਦੀ ਅਗਵਾਈ ਹੇਠ ‘ਬੈਗਲੈੱਸ ਡੇ ’ ਤਹਿਤ ਸਰਕਾਰੀ ਮਿਡਲ ਸਮਾਰਟ ਸਕੂਲ ਓਹੜਪੁਰ ਵਿਖ਼ੇ ਦੀਵਾਲ਼ੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਕਲਾਸਰੂਮ ਸਜਾਉਣ ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਗਾਏ ਗਏ ਜਿਸ ਤਹਿਤ ਬੱਚਿਆਂ ਨੇ ਪਹਿਲਾ ਆਪਣੇ ਕਲਾਸਰੂਮ ਦੀ ਸਾਫ਼-ਸਫ਼ਾਈ ਕੀਤੀ। ਕਮਰਿਆਂ ਨੂੰ ਰੰਗ ਬਿਰੰਗੀਆਂ ਲੜੀਆਂ ਤੇ ਦੀਵੇ ਜਗਾ ਕੇ ਅਤੇ ਰੰਗੋਲੀ ਬਣਾ ਕੇ ਸਜਾਇਆ। ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਰੰਗਾਂ ਅਤੇ ਡਿਜਾਈਨਾਂ ਦੀ ਚੋਣ ਕਰਕੇ ਆਪਣੀ ਕਲਪਨਾ ਸ਼ਕਤੀ ਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮੂਹ ਸਕੂਲ਼ ਸਟਾਫ਼ ਵਿਚ ਸਕੂਲ ਮੁਖੀ ਹਰਮਿੰਦਰ ਸਿੰਘ, ਸਤੀਸ਼ ਕੁਮਾਰ, ਜਸਵੀਰ ਸਿੰਘ, ਐਸ. ਐਮ. ਸੀ. ਮੈਂਬਰ ਤੇ ਮਿਡ-ਡੇ-ਮੀਲ ਵਰਕਰਾਂ ਨੇ ਬੱਚਿਆਂ ਦੇ ਖਾਣ-ਪੀਣ ਲਈ ਵਧੀਆ ਤੇ ਪੁਖਤ ਪ੍ਰਬੰਧ ਕੀਤੇ।