ਮਾਹਿਲਪੁਰ, 29 ਦਸੰਬਰ (ਰਜਿੰਦਰ ਸਿੰਘ)-ਗੁਰਦੁਆਰਾ ਸਿੰਘ ਸਭਾ ਪਿੰਡ ਦਾਦੂਵਾਲ ਵਿਖੇ ਇਲਾਕਾ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਜਾਏ ਦੀਵਾਨ ਮੌਕੇ ਭਾਈ ਗੁਰਨੇਕ ਸਿੰਘ ਦੇ ਜਥੇ ਨੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਸ਼ਹੀਦੀ ਪੰਦਰਵੜਾ ਦੇ ਇਤਿਹਾਸ ਨਾਲ ਜਾਣੂ ਕਰਵਾਇਆ | ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸੋਹਣ ਸਿੰਘ ਦਾਦੂਵਾਲ ਨੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਵੱਲੋਂ ਦਿੱਤੀਆਂ ਸ਼ਹੀਦੀਆਂ 'ਤੇ ਵਿਸਥਾਰ ਨਾਲ ਚਾਨਣਾਂ ਪਾਉਂਦੇ ਹੋਏ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਰਬਦਿਆਲ ਸਿੰਘ, ਮਝੈਲ ਸਿੰਘ, ਸੇਵਾ ਸਿੰਘ, ਜਸਵੀਰ ਸਿੰਘ, ਸਰਬਜੀਤ ਸਿੰਘ, ਮੋਹਣ ਲਾਲ, ਤਰਲੋਚਨ ਸਿੰਘ, ਮਨੋਜ ਕੁਮਾਰ, ਰਵਿੰਦਰ ਸਿੰਘ ਰਿੰਕੂ, ਸੁਖਚਰਨ ਸਿੰਘ, ਬਲਵਿੰਦਰ ਸਿੰਘ, ਸਤਪਾਲ ਸਿੰਘ, ਦੇਵ ਰਾਜ, ਮਨਜੋਤ ਸਿੰਘ, ਜੁਝਾਰ ਸਿੰਘ, ਨਵਪ੍ਰੀਤ ਸਿੰਘ ਚੱਕ ਕਟਾਰੂ ਅਤੇ ਪਿੰਡ ਵਾਸੀ ਹਾਜ਼ਰ ਸਨ |