28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਕਾਰ ਵਲੋਂ ਗਲਾਡਾ ਰਾਹੀਂ ਜ਼ਮੀਨਾਂ ਐਕਵਾਇਰ ਦਾ ਹਲਕਾ ਦਾਖਾ ਦੇ ਕਿਸਾਨਾਂ ਵਲੋਂ ਤਿੱਖਾ ਵਿਰੋਧ

Ad Position 21
No active advertisement
ਅਜੀਤ ਡੈਸਕ 01-06-2025
ਮੁੱਲਾਂਪੁਰ-ਦਾਖਾ, 31 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਨਵੇਂ ਅਰਬਨ ਅਸਟੇਟ ਤਹਿਤ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਰਾਹੀਂ ਲੁਧਿਆਣਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ 24,311 ਏਕੜ ਜ਼ਮੀਨ ਐਕਵਾਇਰ ਹੋਣ ਨਾਲ ਖੇਤੀ ਪ੍ਰਧਾਨ ਸੂਬਾ ਪੰਜਾਬ ਦੀ ਹੋਂਦ ਨੂੰ ਖਤਰਾ ਬਣ ਜਾਵੇਗਾ, ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਪੰਜਾਬ ਸਰਕਾਰ ਦੇ ਜ਼ਮੀਨਾਂ ਐਕਵਾਇਰ ਪ੍ਰੋਗਰਾਮ ਲਈ ਪ੍ਰਕਿਰਿਆ ਪੂਰੀ ਹੋਣ ਕਿਨਾਰੇ ਹਲਕਾ ਦਾਖਾ ਦੇ ਦਰਜਨਾਂ ਪਿੰਡਾਂ 'ਚ ਕਿਸਾਨਾਂ ਨੂੰ ਮਿਲਣ ਬਾਅਦ ਉਨ੍ਹਾਂ ਦਾ ਪੱਖ ਰੱਖਦਿਆਂ ਕੀਤਾ | ਕੈਪਟਨ ਸੰਧੂ ਨਾਲ ਮਨਪ੍ਰੀਤ ਸਿੰਘ ਈਸੇਵਾਲ, ਸਾਬਕਾ ਸਰਪੰਚ ਭਜਨ ਸਿੰਘ ਦੇਤਵਾਲ, ਸਾਬਕਾ ਸਰਪੰਚ ਜਸਵੀਰ ਸਿੰਘ ਖੰਡੂਰ, ਜਗਦੇਵ ਸਿੰਘ ਸੇਖੋਂ ਮੌਜੂਦ ਸਨ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਪਹਿਲਾਂ ਕੋਈ ਪੱਲਾ ਨਹੀਂ ਫੜਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਰਬਨ ਅਸਟੇਟਾਂ ਦੀ ਆੜ 'ਚ ਕਿਸਾਨਾਂ ਦੇ ਪੁਰਖਿਆ ਦੀ ਜ਼ਮੀਨ ਜ਼ਬਰੀ ਹੜੱਪਣ ਦੀ ਤਿਆਰੀ 'ਚ ਹੈ | ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਦਰਜਨਾਂ ਪਿੰਡ ਸਰਕਾਰ ਦੇ ਇਸ ਉਜਾੜੇ ਦਾ ਸਾਹਮਣਾ ਕਰ ਰਹੇ ਹਨ, ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਉਹ ਪੰਜਾਬ ਕਾਂਗਰਸ ਪ੍ਰਧਾਨ/ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨਾਲ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣਗੇ | ਅਰਬਨ ਅਸਟੇਟਾਂ ਬਣਾਉਣ ਲਈ ਪੰਜਾਬ ਸਰਕਾਰ ਦੇ ਐਲਾਨ ਬਾਅਦ ਜ਼ਮੀਨ ਮਾਲਕਾਂ 'ਚ ਅਫੜਾ-ਦਫੜੀ ਮੱਚ ਗਈ | ਕੈਲਪੁਰ-ਬੜੈਚ, ਖੰਡੂਰ, ਖੰਜਰਵਾਲ, ਚੱਕ ਕਲਾਂ ਸਮੇਤ ਦਰਜਨਾਂ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਜ਼ਮੀਨ ਦੇ ਬਣਦੇ ਪੈਸੇ ਨਹੀਂ, ਸਗੋਂ ਪਲਾਟ ਦੇ ਕੇ ਉਲਝਾਉਣਾ ਚਾਹੁੰਦੀ ਹੈ, ਅਸੀਂ ਜ਼ਮੀਨ ਛੱਡ ਕੇ ਅੱਗੋਂ ਜ਼ਮੀਨ ਲੈਣ ਜੋਗੇ ਰਹਿਣਾ ਹੀ ਨਹੀਂ | ਉਨ੍ਹਾਂ ਕਿਹਾ ਕਿ ਅਰਬਨ ਅਸਟੇਟਾਂ ਕਦੋਂ ਵਿਕਸਿਤ ਹੋਣਗੀਆਂ, ਕਦੋਂ ਸਾਡੇ ਪਲਾਟ ਵਿਕਣਗੇ ਇਹ ਸਮਝਣਾ ਔਖਾ ਹੈ |
Ad Position 22
No active advertisement
ਪਿਛਲੀ ਖ਼ਬਰ ਹਰਬੰਤ ਸਿੰਘ ਦਿਉਲ ਵਲੋਂ ਢੀਂਡਸਾ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਪੁਲਿਸ ਜ਼ਬਰ ਖ਼ਿਲਾਫ਼ 2 ਦੀ ਜਗਰਾਉਂ ਰੈਲੀ ਤੇ ਮੁਜ਼ਾਹਰੇ ਲਈ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕਰ ਕੇ ਲਾਮਬੰਦੀ
Ad Position 24