28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੀਬੀ ਅਜਮੇਰ ਕੌਰ ਧੂਰਕੋਟ ਦਾ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 01-06-2025
ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਸੀਨੀਅਰ ਕਾਂਗਰਸੀ ਆਗੂ ਮਾ: ਗੁਰਦੇਵ ਸਿੰਘ ਧੂਰਕੋਟ ਦੀ ਧਰਮਪਤਨੀ ਸੇਵਾਮੁਕਤ ਮੁੱਖ ਅਧਿਆਪਕਾ ਅਤੇ ਸਾਬਕਾ ਮੈਂਬਰ ਬਲਾਕ ਸੰਮਤੀ ਬੀਬੀ ਅਜਮੇਰ ਕੌਰ ਬੁੱਟਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਜਿੰਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਮਸ਼ਾਨਘਾਟ ਪਿੰਡ ਧੂਰਕੋਟ ਵਿਖੇ ਬੇਹੱਦ ਗਮਗੀਨ ਮਾਹੌਲ ਵਿਚ ਕੀਤਾ ਗਿਆ | ਬੀਬੀ ਅਜਮੇਰ ਕੌਰ ਬੁੱਟਰ ਦੀ ਮਿ੍ਤਕ ਦੇਹ 'ਤੇ ਵੱਖ-ਵੱਖ ਸਿਆਸੀ ਆਗੂ, ਸਕੇ-ਸਬੰਧੀਆਂ ਤੇ ਰਿਸ਼ਤੇਦਾਰਾਂ ਵਲੋਂ ਲੋਈਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਰੁਪਿੰਦਰ ਸਿੰਘ ਬੁੱਟਰ ਵਲੋਂ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੋਤਰੇ ਅੰਮਿ੍ਤਪਾਲ ਸਿੰਘ ਬੁੱਟਰ ਅਤੇ ਪੋਤਰੇ ਜਸਕਰਨ ਸਿੰਘ ਆਸਟ੍ਰੇਲੀਆ ਨੇ ਦੱਸਿਆ ਕਿ ਬੀਬੀ ਅਜਮੇਰ ਕੌਰ ਬੁੱਟਰ ਦਾ ਅੰਗੀਠਾ ਮਿਤੀ 1 ਜੂਨ ਨੂੰ ਸਵੇਰੇ 9 ਵਜੇ ਸੰਭਾਲਿਆ ਜਾਵੇਗਾ | ਅੰਤਿਮ ਸੰਸਕਾਰ ਦੌਰਾਨ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਅਵਤਾਰ ਸਿੰਘ ਬੁਰਜ ਹਰੀ ਸਿੰਘ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ, ਚੇਅਰਮੈਨ ਤਰਲੋਚਨ ਸਿੰਘ ਝੋਰੜਾਂ, ਸਾਬਕਾ ਸਰਪੰਚ ਹਰਮਿੰਦਰ ਸਿੰਘ ਬਿੰਜਲ, ਹਰਪ੍ਰੀਤ ਸਿੰਘ ਬੋਪਾਰਾਏ ਖੁਰਦ ਪ੍ਰਧਾਨ ਕਾਂਗਰਸ ਬਲਾਕ ਰਾਏਕੋਟ, ਸਾਬਕਾ ਸਰਪੰਚ ਮੇਜਰ ਸਿੰਘ ਧੂਰਕੋਟ, ਸਾਬਕਾ ਸਰਪੰਚ ਦਰਸ਼ਨ ਸਿੰਘ ਮਾਨ ਸਹਿਬਾਜਪੁਰਾ, ਨਿਰੰਜਣ ਸਿੰਘ ਕਾਲਾ ਜਲਾਲਦੀਵਾਲ ਪ੍ਰਧਾਨ ਸਹਿਕਾਰੀ ਸਭਾ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਰਛਪਾਲ ਸਿੰਘ ਸੀਲੋਆਣੀ ਚੇਅਰਮੈਨ ਐੱਸ.ਸੀ. ਵਿੰਗ ਕਾਂਗਰਸ, ਸਾਬਕਾ ਸਰਪੰਚ ਲਖਵੀਰ ਸਿੰਘ ਲੋਹਟਬੱਦੀ, ਗੁਰਮਨਪ੍ਰੀਤ ਸਿੰਘ ਗੋਲਡੀ ਸਹਿਬਾਜਪੁਰਾ ਸਾਬਕਾ ਮੈਂਬਰ ਬਲਾਕ ਸੰਮਤੀ, ਬਲਜੀਤ ਸਿੰਘ ਹਲਵਾਰਾ, ਗੁਰਮੇਲ ਸਿੰਘ ਨੱਥੋਵਾਲ, ਤਰਲੋਚਨ ਸਿੰਘ ਕਾਲਸਾਂ, ਸਰਪੰਚ ਗੁਰਦੇਵ ਸਿੰਘ ਕਾਲਸਾਂ, ਸਾਬਕਾ ਸਰਪੰਚ ਪਿਆਰਾ ਸਿੰਘ ਧੂਰਕੋਟ, ਸਰਪੰਚ ਕੁਲਜਿੰਦਰ ਸਿੰਘ ਕਾਲਾ ਧੂਰਕੋਟ, ਮਾ: ਮੁਖਤਿਆਰ ਸਿੰਘ ਜਲਾਲਦੀਵਾਲ, ਮਾ: ਫਕੀਰ ਚੰਦ ਦੱਧਾਹੂਰ, ਕਾਮਰੇਡ ਬਲਜੀਤ ਸਿੰਘ ਬੁਰਜ ਹਰੀ ਸਿੰਘ, ਸਾਬਕਾ ਸਰਪੰਚ ਦਰਬਾਰਾ ਸਿੰਘ ਕਾਲਸਾਂ, ਪਿ੍ਤਪਾਲ ਸਿੰਘ ਹੈਪੀ ਬੱਸੀਆਂ, ਗੁਰਮੇਲ ਸਿੰਘ ਬੁੱਟਰ, ਰਣਜੀਤ ਸਿੰਘ ਬੁੱਟਰ, ਸੰਦੀਪ ਸਿੰਘ ਰਾਣਾ ਬੁੱਟਰ, ਨੰਬਰਦਾਰ ਸਵਰਨਜੀਤ ਸਿੰਘ ਧੂਰਕੋਟ, ਕਿਸਾਨ ਆਗੂ ਸਰਬਜੀਤ ਸਿੰਘ ਧੂਰਕੋਟ, ਮਾ: ਹਰਭਜਨ ਸਿੰਘ ਅੱਚਰਵਾਲ, ਮਾ: ਹਰਪਾਲ ਸਿੰਘ ਭੈਣੀ ਦਰੇੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਇੰਸ ਕਾਲਜ ਦੇ ਡਾਇਰੈਕਟਰ ਸਹਿਗਲ ਦੀ ਸੇਵਾਮੁਕਤੀ 'ਤੇ ਵਿਦਾਇਗੀ ਸਮਾਰੋਹ ਅਗਲੀ ਖ਼ਬਰ ਪਿੰਡ ਦੀ ਅਮਰਜੀਤ ਕੌਰ ਉਰਫ਼ ਅਮਰੋ 6 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24