28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਇੰਸ ਕਾਲਜ ਦੇ ਡਾਇਰੈਕਟਰ ਸਹਿਗਲ ਦੀ ਸੇਵਾਮੁਕਤੀ 'ਤੇ ਵਿਦਾਇਗੀ ਸਮਾਰੋਹ

Ad Position 21
No active advertisement
ਅਜੀਤ ਡੈਸਕ 01-06-2025
ਜਗਰਾਉਂ, 31 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕਾਲਜ ਡਾਇਰੈਕਟਰ ਡਾ: ਰਾਜੀਵ ਕੁਮਾਰ ਸਹਿਗਲ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ ਸਮੂਹ ਸਟਾਫ਼ ਵਲੋਂ ਕੀਤਾ ਗਿਆ | ਡਾਇਰੈਕਟਰ ਸਹਿਗਲ ਦੇ ਸਨਮਾਨ ਵਿਚ ਫੇਅਰਵੈੱਲ ਐਡਰੈੱਸ ਪ੍ਰੋ. ਨਿਧੀ ਮਹਾਜਨ ਵਾਈਸ ਡਾਇਰੈਕਟਰ ਦੁਆਰਾ ਪੜਿ੍ਹਆ ਗਿਆ | ਇਸ ਮੌਕੇ ਡਾ: ਰਾਜੀਵ ਕੁਮਾਰ ਸਹਿਗਲ ਦੀ ਧਰਮ ਪਤਨੀ ਸ੍ਰੀਮਤੀ ਜੋਤੀ ਸਹਿਗਲ ਵੀ ਸ਼ਾਮਿਲ ਸਨ | ਇਸ ਮੌਕੇ ਆਏ ਮਹਿਮਾਨਾਂ ਅਤੇ ਸਟਾਫ਼ ਵਲੋਂ ਡਾ: ਰਾਜੀਵ ਕੁਮਾਰ ਸਹਿਗਲ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਭਵਿੱਖੀ ਜੀਵਨ ਲਈ ਸ਼ੁਭ ਇੱਛਾਵਾਂ ਭੇਟ ਕੀਤੀਆਂ ਗਈਆਂ | ਮੰਚ ਸੰਚਾਲਨ ਕਰਦਿਆਂ ਡਾ: ਕਰਮਦੀਪ ਕੌਰ ਅਤੇ ਪ੍ਰੋ: ਸਰਬਦੀਪ ਕੌਰ ਸਿੱਧੂ ਨੇ ਆਪਣੇ ਸੰਬੋਧਨ ਵਿਚ ਡਾਇਰੈਕਟਰ ਸਹਿਗਲ ਵਲੋਂ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕੀਤਾ | ਇਸ ਮੌਕੇ ਕਾਲਜ ਅਧਿਆਪਕਾਂ ਪ੍ਰੋ: ਸਰਬਦੀਪ ਸਿੱਧੂ, ਅਮਰਿੰਦਰ ਸਿੰਘ, ਮਿਸ ਗੀਤਾਂਜਲੀ ਚੋਪੜਾ, ਨਰਿੰਦਰ ਸਿੰਘ ਨੇ ਵੀ ਡਾ: ਸਹਿਗਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਸੇਵਾਮੁਕਤ ਹੋਏ ਡਾਇਰੈਕਟਰ ਰਾਜੀਵ ਕੁਮਾਰ ਸਹਿਗਲ ਨੇ ਆਪਣੇ ਅਧਿਆਪਨ ਦੇ ਕਿੱਤੇ ਬਾਰੇ ਵਿਚਾਰ ਸਾਂਝੇ ਕਰਦਿਆਂ ਕਾਲਜ ਵਲੋਂ ਮਿਲੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਸੁਮਨ ਲਤਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਡਾ: ਸੱਤਿਆ ਰਾਣੀ ਪਿ੍ੰਸੀਪਲ ਸਰਕਾਰੀ ਕਾਲਜ ਢੁੱਡੀਕੇ, ਮੈਡਮ ਗੁਰਿੰਦਰਜੀਤ ਕੌਰ, ਸ੍ਰੀਮਤੀ ਸਵਿਤਾ ਸ਼ਰਮਾ ਨੇ ਵੀ ਸੰਬੋਧਨ ਕੀਤਾ | ਪ੍ਰੋ: ਸਰਬਦੀਪ ਕੌਰ ਸਿੱਧੂ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਬੀਬੀ ਅਜਮੇਰ ਕੌਰ ਧੂਰਕੋਟ ਦਾ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸੰਸਕਾਰ
Ad Position 24