28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੁਧਾਰ ਤੋਂ ਬੋਪਾਰਾਏ ਕਲਾਂ ਸੜਕ ਚੌੜੀ ਕਰਨ ਦੇ ਨਾਂਅ 'ਤੇ ਦਰੱਖ਼ਤਾਂ ਦੀ ਕਟਾਈ ਨਿਸ਼ਾਨਦੇਹੀ 'ਤੇ ਰੁਕੀ

Ad Position 21
No active advertisement
ਅਜੀਤ ਡੈਸਕ 01-06-2025
ਗੁਰੂਸਰ ਸੁਧਾਰ, 31 ਮਈ (ਜਗਪਾਲ ਸਿੰਘ ਸਿਵੀਆਂ)-ਸੁਧਾਰ-ਬੋਪਾਰਾਏ ਕਲਾਂ ਸੰਪਰਕ ਸੜਕ 'ਤੇ ਪਿੰਡ ਸੁਧਾਰ ਦੇ ਕਿਸਾਨ ਚਰਨਜੀਤ ਸਿੰਘ ਗਿੱਲ ਵਲੋਂ ਸੜਕ ਕਿਨਾਰੇ ਖੜ੍ਹੇ ਦਰਜਨਾਂ ਨੂੰ ਕੱਟਣ ਦੀ ਕੋਸ਼ਿਸ਼ ਨੂੰ ਮਾਲ ਵਿਭਾਗ ਦੇ ਕਾਨੂੰਗੋ ਗੁਰਬਖ਼ਸ਼ੀਸ਼ ਸਿੰਘ ਅਤੇ ਪਟਵਾਰੀ ਅਭਿਸ਼ੇਕ ਜੈਨ ਵਲੋਂ ਪਿੰਡ ਦੇ ਨਕਸ਼ੇ ਦੀ ਮਦਦ ਨਾਲ ਕੀਤੀ ਨਿਸ਼ਾਨਦੇਹੀ ਰਾਹੀਂ ਚਰਨਜੀਤ ਸਿੰਘ ਦੇ ਖੇਤਾਂ ਵਾਲੀ ਸੜਕ ਦੇ ਪੱਛਮੀ ਪਾਸੇ ਦੇ ਸਾਰੇ ਦਰੱਖ਼ਤ ਸਰਕਾਰੀ ਜ਼ਮੀਨ 'ਤੇ ਪਾਏ ਗਏ, ਜਦਕਿ ਪੂਰਬ ਵੱਲ ਕੁਝ ਦਰੱਖ਼ਤ ਕਿਸਾਨ ਦੀ ਨਿੱਜੀ ਜ਼ਮੀਨ ਦਾ ਹਿੱਸਾ ਦੱਸੇ ਗਏ | ਇੰਨ੍ਹਾਂ ਅਧਿਕਾਰੀਆਂ ਵਲੋਂ ਇਹ ਜਾਂਚ ਆਪਣੇ ਉੱਚ ਅਧਿਕਾਰੀਆਂ ਪਾਸ ਭੇਜ ਦਿੱਤੀ ਗਈ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਚਰਨਜੀਤ ਸਿੰਘ ਗਿੱਲ ਵਲੋਂ ਅੱਧੀ ਦਰਜਨ ਤੋਂ ਵੱਧ ਦਰੱਖ਼ਤ ਗੈਰ-ਕਾਨੂੰਨੀ ਤਰੀਕੇ ਨਾਲ ਕੱਟਣ ਦੇ ਮਾਮਲੇ ਵਿਚ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਪਿੰਡ ਦੀ ਵਿਕਾਸ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਹਰਮਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਗਿੱਲ, ਖੇਤੀਬਾੜੀ ਸਹਿਕਾਰੀ ਦੇ ਪ੍ਰਧਾਨ ਹਰਮੇਲ ਸਿੰਘ ਗਿੱਲ, ਸਾਬਕਾ ਪ੍ਰਧਾਨ ਪਵਨਜੀਤ ਸਿੰਘ ਗਿੱਲ, ਨੰਬਰਦਾਰ ਅਮਨਦੀਪ ਸਿੰਘ ਗਿੱਲ, ਖੇਡ ਕਲੱਬ ਦੇ ਖ਼ਜ਼ਾਨਚੀ ਅਵਤਾਰ ਸਿੰਘ ਗਿੱਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆਂ ਸਕੂਲ ਜਗਰਾਉਂ ਦੇ ਲੈਕਚਰਾਰ ਜਗਦੀਸ਼ ਪਾਲ 'ਸਰਵਸ੍ਰੇਸ਼ਟ ਪੁਰਸਕਾਰ' ਨਾਲ ਸਨਮਾਨਿਤ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
Ad Position 24