28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਕਾਰੀ ਕੰਨਿਆਂ ਸਕੂਲ ਜਗਰਾਉਂ ਦੇ ਲੈਕਚਰਾਰ ਜਗਦੀਸ਼ ਪਾਲ 'ਸਰਵਸ੍ਰੇਸ਼ਟ ਪੁਰਸਕਾਰ' ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 01-06-2025
ਜਗਰਾਉਂ, 31 ਮਈ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਮਲਟੀਪਰਪਜ਼ ਹਾਲ ਕਮਲਾ ਦੇਵੀ ਕੰਪਲੈਕਸ ਨਵੀਂ ਦਿੱਲੀ ਵਿਖ਼ੇ 'ਗਿਆਨਪੀਠ ਪੁਰਸਕਾਰ 2025' ਦਾ ਸਮਾਗਮ ਹੋਇਆ | ਜਿਸ ਵਿਚ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਤੋਂ ਇਲਾਵਾਂ ਸ੍ਰੀਮਤੀ ਮੇਨਕਾ ਸੰਜੇ ਗਾਂਧੀ ਅਤੇ ਸ੍ਰੀ ਅਜੈ ਸਿੰਘ ਚੌਟਾਲਾ ਹਾਜ਼ਰ ਸਨ | ਇਸ ਸਮਾਗਮ ਵਿਚ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚੋ ਫਿਜਿਕਸ਼, ਕਮਿਸਟਰੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੇ ਉੱਤਮ ਲੈਕਚਰਾਰਾਂ ਨੂੰ ਸਨਮਾਨਿਤ ਕੀਤਾ ਗਿਆ | ਅੰਗਰੇਜ਼ੀ ਵਿਸ਼ੇ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਤੋਂ ਜਗਦੀਸ਼ ਪਾਲ ਲੈਕਚਰਾਰ ਅੰਗਰੇਜ਼ੀ ਨੂੰ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ, ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਸਰਵਸ੍ਰੇਸ਼ਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਇਨਾਮ ਦੇ ਰੂਪ ਵਿਚ ਇਕ ਲੱਖ ਨਕਦ, ਸਰਵਸ਼੍ਰੇਸਟ ਅਧਿਆਪਕ ਦਾ ਸਰਟੀਫ਼ਿਕੇਟ ਅਤੇ ਇਕ ਲੋਈ ਭੇਟ ਕੀਤੀ ਗਈ | ਸਕੂਲ ਵਿਚ ਆਉਣ 'ਤੇ ਸਕੂਲ ਦੇ ਪਿ੍ੰਸੀਪਲ ਰੁਪਿੰਦਰ ਕੌਰ, ਮਾਸਟਰ ਨਰਿੰਦਰ ਕੁਮਾਰ ਅਤੇ ਸਮੂਹ ਸਟਾਫ਼ ਦੁਆਰਾ ਲੈਕਚਰਾਰ ਜਗਦੀਸ਼ ਪਾਲ ਦਾ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੂੰ ਗਿ੍ਫ਼ਤਾਰ ਕਰਨ ਦੀ ਨਿੰਦਾ ਅਗਲੀ ਖ਼ਬਰ ਸੁਧਾਰ ਤੋਂ ਬੋਪਾਰਾਏ ਕਲਾਂ ਸੜਕ ਚੌੜੀ ਕਰਨ ਦੇ ਨਾਂਅ 'ਤੇ ਦਰੱਖ਼ਤਾਂ ਦੀ ਕਟਾਈ ਨਿਸ਼ਾਨਦੇਹੀ 'ਤੇ ਰੁਕੀ
Ad Position 24