29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੀਸ ਪਬਲਿਕ ਸਕੂਲ 'ਚ ਵਿਦਿਆਰਥੀਆਂ ਨੇ ਭਾਰਤੀ ਫ਼ੌਜ ਦੇ ਸੰਦਰਭ 'ਚ ਪ੍ਰਦਰਸ਼ਨੀ ਲਗਾਈ

Ad Position 21
No active advertisement
ਅਜੀਤ ਡੈਸਕ 01-06-2025
ਮੁੱਲਾਂਪੁਰ-ਦਾਖਾ, 31 ਮਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਹਵੇਲੀ ਸਾਹਮਣੇ ਭਨੋਹੜ ਪੀਸ ਪਬਲਿਕ ਸਕੂਲ ਅੰਦਰ ਦੇਸ਼ ਭਗਤੀ ਪ੍ਰਦਰਸ਼ਨੀ ਰਾਹੀਂ ਵਿਦਿਆਰਥੀਆਂ ਵਲੋਂ ਪਹਿਲਗਾਮ ਵਿਚ ਸੈਲਾਨੀਆਂ 'ਤੇ ਹੋਏ ਹਮਲੇ ਬਾਅਦ ਭਾਰਤੀ ਫ਼ੌਜ ਵਲੋਂ ਆਪ੍ਰੇਸ਼ਨ ਸੰਧੂਰ 'ਚ ਬਹਾਦਰ ਫ਼ੌਜ ਦੀ ਪ੍ਰਸੰਸਾ ਕੀਤੀ ਗਈ | ਵਿਦਿਆਰਥੀਆਂ ਵਲੋਂ ਰੱਖਿਆ ਪ੍ਰਣਾਲੀਆਂ ਅਤੇ ਹਥਿਆਰਾਂ ਦੇ ਮਾਡਲ ਜਿਵੇਂ ਡਰੋਨ, ਹੈਮਰ ਬੰਬ, ਸਕੈਲਪ ਮਿਜ਼ਾਇਲਾਂ, ਹੋਰ ਮਾਡਲ ਤਿਆਰ ਕੀਤੇ ਗਏ | ਪੀਸ ਪਬਲਿਕ ਸਕੂਲ ਵਿਦਿਆਰਥੀਆਂ ਵਲੋਂ ਪ੍ਰਦਰਸ਼ਨੀ ਵਿਚ ਸਕੂਲ ਦੇ ਚੇਅਰਮੈਨ ਪ੍ਰੋ: ਐੱਸ.ਸੀ. ਜੈਨ, ਡਾਇਰੈਕਟਰ ਸ਼੍ਰੀ ਮਤੀ ਊਸ਼ਾ ਜੈਨ, ਪਿ੍ੰਸੀਪਲ ਸੀ.ਕੇ. ਯੀਜਾ ਨੇ ਵਿਸ਼ੇਸ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ | ਫ਼ੌਜੀ ਵਰਦੀ ਵਿਚ ਵਿਦਿਆਰਥੀ ਸਕੂਲ ਅੰਦਰ ਪ੍ਰਦਰਸ਼ਨੀ ਨੂੰ ਹੋਰ ਵੀ ਚਾਰ ਚੰਨ੍ਹ ਲਗਾ ਰਹੇ ਸਨ | ਵਿਦਿਆਰਥੀਆਂ ਵਲੋਂ 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਪਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀਆਂ ਵਲੋਂ ਮਾਰ ਦਿੱਤੇ ਗਏ ਸੈਲਾਨੀਆਂ ਨੂੰ ਸ਼ਰਧਾਜ਼ਲੀ ਦਿੱਤੀ ਗਈ | ਵਿਦਿਆਰਥੀਆ ਵਲੋਂ ਭਾਰਤੀ ਫ਼ੌਜ ਦਾ ਮਨੋਬਲ ਉੱਚਾ ਕਰ ਰਹੀ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਚੇਅਰਮੈਨ ਪ੍ਰੋ: ਐੱਸ.ਸੀ. ਜੈਨ ਵਲੋਂ ਸ਼ਾਬਾਸ ਦਿੱਤੀ | ਚੇਅਰਮੈਨ ਜੈਨ ਵਲੋਂ ਬੱਚਿਆਂ ਨੂੰ ਪ੍ਰੇਰਿਆ ਕਿ ਧਰਮਾਂ ਤੇ ਜਾਤਾਂ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਹਰ ਇਕ ਦਾ ਸਨਮਾਨ ਕਰਨਾ ਚਾਹੀਦਾ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਤੇ ਸ਼ੋ੍ਰਮਣੀ ਕਮੇਟੀ ਲਈ 'ਪਰਖ ਦੀ ਘੜੀ' ਸਾਬਿਤ ਹੋਵੇਗਾ 6 ਜੂਨ ਦਾ ਘੱਲੂਘਾਰਾ ਸਮਾਗਮ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਪਿੰਡ ਬਰ੍ਹਮੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ
Ad Position 24