ਰਾਏਕੋਟ, 2 ਜੂਨ (ਬਲਵਿੰਦਰ ਸਿੰਘ ਲਿੱਤਰ)-ਬਹੁਜਨ ਸਮਾਜ ਪਾਰਟੀ ਹਲਕਾ ਰਾਏਕੋਟ ਦੀ ਇਕ ਅਹਿਮ ਮੀਟਿੰਗ ਹਰਸ਼ਮਿੰਦਰ ਸਿੰਘ ਰਾਜ ਆਂਡਲੂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਹੋਈ | ਜਿਸ ਦੌਰਾਨ ਇਕੱਤਰ ਹੋਏ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਪਾਰਟੀ ਦੀ ਬਿਹਤਰੀ ਲਈ ਵਿਚਾਰ-ਚਰਚਾ ਕੀਤੀ ਗਈ | ਇਸ ਮੌਕੇ ਹਲਕਾ ਰਾਏਕੋਟ ਦੇ ਪ੍ਰਧਾਨ ਹਰਸ਼ਮਿੰਦਰ ਸਿੰਘ ਆਂਡਲੂ ਨੇ ਸੰਬੋਧਨ ਕਰਦਿਆ ਦੱਸਿਆ ਕਿ ਹਲਕਾ ਰਾਏਕੋਟ ਵਾਸੀਆਂ ਨੂੰ ਬਹੁਜਨ ਸਮਾਜ ਪਾਰਟੀਆਂ ਦੀ ਨੀਤੀਆਂ ਤੋਂ ਜਾਣੂੰ ਕਰਵਾਉਣ ਅਤੇ ਪਾਰਟੀ ਨੂੰ ਪਿੰਡ-ਪਿੰਡ ਪੱਧਰ ਤੱਕ ਮਜ਼ਬੂਤ ਕਰਨ ਦੇ ਮਕਸਦ ਤਹਿਤ ਹਲਕਾ ਰਾਏਕੋਟ ਨੂੰ 5 ਜ਼ੋਨਾਂ ਵਿਚ ਵੰਡਿਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ 4 ਜ਼ੋਨਾਂ ਵਿਚ ਵੰਡਿਆ ਗਿਆ, ਜਦਕਿ ਰਾਏਕੋਟ ਸ਼ਹਿਰ ਨੂੰ ਇਕ ਵੱਖਰੇ ਜ਼ੋਨ ਵਿਚ ਰੱਖਿਆ ਗਿਆ ਹੈ | ਇਸ ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ, ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁੱਲਮਾਂ, ਸੂਬਾ ਸਕੱਤਰ ਤੇ ਜ਼ੋਨ ਇੰਚਾਰਜ ਮੁਹਾਲੀ ਕੁਲਵੰਤ ਸਿੰਘ ਮਹਿਤੋ ਆਦਿ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ | ਜਿਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਬਸਪਾ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ | ਇਸ ਮੌਕੇ ਤਰਸੇਮ ਸਿੰਘ ਬਸਰਾਉਂ ਜ਼ਿਲ੍ਹਾ ਸਕੱਤਰ, ਰਾਂਝਾ ਸਿੰਘ ਗੋਂਦਵਾਲ ਹਲਕਾ ਇੰਚਾਰਜ ਬਸਪਾ, ਸੁਰਿੰਦਰ ਸਿੰਘ ਪੱਪੀ ਸਪਰਾ ਸ਼ਹਿਰੀ ਪ੍ਰਧਾਨ, ਹਰਬੰਸ ਸਿੰਘ ਬੰਸਾ ਹਲਕਾ ਮੀਤ ਪ੍ਰਧਾਨ, ਰੁਲਦੂ ਸਿੰਘ ਆਂਡਲੂ ਸਕੱਤਰ, ਮੇਜਰ ਸਿੰਘ ਲੋਹਟਬੱਦੀ ਸੈਕਟਰੀ, ਰਣਜੀਤ ਸਿੰਘ, ਸੰਤੋਖ ਸਿੰਘ ਭਟੋਆ, ਪਰਮਜੀਤ ਸਿੰਘ ਭੈਣੀ ਬੜਿੰਗਾਂ, ਮਨਜਿੰਦਰ ਸਿੰਘ ਤਾਜਪੁਰ, ਬਲਵੀਰ ਸਿੰਘ ਕਾਲਾ, ਹਰਚੰਦ ਸਿੰਘ ਰਾਏਕੋਟ ਆਦਿ ਹਾਜ਼ਰ ਸਨ |