ਹੰਬੜਾਂ, 2 ਜੂਨ (ਹਰਵਿੰਦਰ ਸਿੰਘ ਮੱਕੜ)-ਐੱਨ.ਆਰ.ਆਈ ਚੈਰੀਟੇਬਲ ਟਰੱਸਟ ਪੁੜੈਣ ਦੇ ਪ੍ਰਧਾਨ ਗੁਰਮੀਤ ਸਿੰਘ ਪੁੜੈਣ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਬੂਟਾ ਲਗਾ ਕੇ ਹਰ ਸਾਲ ਵਾਂਗ ਅੱਜ ਪਿੰਡ ਵਿਚ ਬੂਟੇ ਲਗਾਉਣ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪੁੜੈਣ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਦਿਨ-ਬ-ਦਿਨ ਸਾਡੀ ਕੁਦਰਤੀ ਹਵਾ ਅਤੇ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਤੇ ਇਸ ਵਾਤਾਵਰਨ ਨੂੰ ਸੰਭਾਲਣ ਲਈ ਸਾਡੇ ਸਾਰਿਆਂ ਵਲੋਂ ਹਰ ਸਾਲ ਨਵੇਂ ਬੂਟੇ ਲਗਾਉਣੇ ਅਤੇ ਪਾਲਣੇ ਬਹੁਤ ਹੀ ਜ਼ਰੂਰੀ ਹਨ ਕਿਉਂਕਿ ਇਹ ਦਰੱਖਤ ਜਿੱਥੇ ਅੱਤ ਦੀਆਂ ਗਰਮੀ ਵਿਚ ਮਨੁੱਖਾਂ ਤੇ ਹੋਰ ਪਸ਼ੂ-ਪੰਛੀਆਂ ਨੂੰ ਰਾਹਤ ਪ੍ਰਦਾਨ ਕਰਦੇ ਹਨ, ਉੱਥੇ ਸਾਡੀ ਆਬੋ-ਹਵਾ ਵਿਚ ਆਕਸੀਜਨ ਦੀ ਮਾਤਰਾ ਵਧਾ ਕੇ ਸਾਨੂੰ ਸਰੀਰਕ ਪੱਖੋਂ ਮਜ਼ਬੂਤ ਬਣਾਉਣ ਵਿਚ ਵੀ ਸਹਾਈ ਹੁੰਦੇ ਹਨ | ਇਸ ਸਮੇਂ ਨੌਜਵਾਨ ਆਗੂ ਸੰਦੀਪ ਸਿੰਘ ਸੀਪਾ, ਧਰਮਪ੍ਰੀਤ ਸਿੰਘ ਧੰਮਾ, ਸੁਖਵਿੰਦਰ ਸਿੰਘ ਕੁੱਕਾ, ਸਨੀ ਕੈਂਥ, ਸੁਖਵਿੰਦਰ ਸਿੰਘ, ਜਗਤਾਰ ਸਿੰਘ ਜੱਗਾ, ਸੁਖਵਿੰਦਰ ਸਿੰਘ ਘੁੱਕਾ, ਹਰੀ ਕੈਂਥ, ਜਗਦੇਵ ਸਿੰਘ, ਬਲਦੇਵ ਸਿੰਘ, ਅਰਸ਼ਪ੍ਰੀਤ ਸਿੰਘ, ਹਰਵਿੰਦਰ ਸਿੰਘ ਬਾਸੀ, ਗੁਰਮਨ ਬੋਪਾਰਾਏ, ਦਰਸ਼ਨ ਸਿੰਘ ਤੇ ਹੋਰ ਨੌਜਵਾਨ ਹਾਜ਼ਰ ਸਨ |