25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਗਾਮੀ ਚੋਣਾਂ ਦੀ ਤਿਆਰੀ-ਕਾਂਗਰਸ ਪਾਰਟੀ ਦੇ ਸੰਗਠਨ ਸਿਰਜਨ ਅਭਿਆਨ ਤਹਿਤ ਹਲਕਾ ਦਾਖਾ 'ਚ ਸਫ਼ਲ ਮੀਟਿੰਗ

Ad Position 21
No active advertisement
ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸੰਗਠਨ ਸਿਰਜਨ ਅਭਿਆਨ ਹੇਠ ਮੀਟਿੰਗ ਸਮੇਂ ਜ਼ਿਲ੍ਹਾ ਅਬਜ਼ਰਬਰ ਡਾ: ਸ਼ਿਖਾ ਮੀਲ ਨਾਲ ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਮੁੱਲਾਂਪੁਰ, ਸਤਿੰਦਰਪਾਲ ਸਿੰਘ ਕਾਕਾ, ਪ੍ਰੇਮ ਸਿੰਘ ਸੇਖੋਂ, ਸੁਖਵਿੰਦਰ ਸਿੰਘ, ਸਮੁੱਚੀ ਫਰੰਟਲ ਆਰਗੇਨਾਈਜੇਸ਼ਨ | ਤਸਵੀਰ: ਕ੍ਰਿਪਾਲ ਹੰਬੜਾਂ <br/> 30-08-2025
ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਨੇ 2027 ਵਿਚ ਹੋਣ ਵਾਲੀ ਵਿਧਾਨ ਸਭਾ ਚੋਣ ਦੀ ਤਿਆਰੀ ਖਿੱਚ ਲਈ, ਜਿਸ ਦੀ ਮਿਸਾਲ ਕੁੱਲ ਹਿੰਦ ਕਾਂਗਰਸ ਦੇ ਆਦੇਸ਼ਾਂ ਨਾਲ ਦੇਸ਼ ਭਰ 'ਚ ਸੰਗਠਨ ਸਿਰਜਨ ਅਭਿਆਨ ਤਹਿਤ ਪੰਜਾਬ ਲਈ 29 ਅਬਜ਼ਰਬਰ ਨਿਯੁਕਤ ਕੀਤੇ ਗਏ | ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਸੰਗਠਨ ਸਿਰਜਨ ਅਭਿਆਨ ਲੁਧਿਆਣਾ ਦਿਹਾਤੀ ਦੇ ਪੰਜਾਂ ਹਲਕਿਆਂ ਲਈ ਅਬਜ਼ਰਬਰ ਨਿਯੁਕਤ ਡਾ: ਸ਼ਿਖਾ ਮੀਲ ਵਲੋਂ ਅੱਜ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ, ਹਲਕੇ ਦੀ ਸਮੁੱਚੀ ਲੀਡਰਸ਼ਿਪ ਨਾਲ ਮੰਚ ਸਾਂਝਾ ਕੀਤਾ | ਦਾਣਾ ਮੰਡੀ ਮੁੱਲਾਂਪੁਰ-ਦਾਖਾ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਅੰਦਰ ਸੰਗਠਨ ਸਿਰਜਨ ਅਭਿਆਨ ਸਬੰਧੀ ਇਕੱਤਰਤਾ ਵਿਚ ਕੈਪਟਨ ਸੰਦੀਪ ਸੰਧੂ ਨਾਲ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਹਲਕਾ ਦਾਖਾ ਕੋਆਰਡੀਨੇਟਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਾਕ ਸਿੱਧਵਾਂ ਬੇਟ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਬਲਾਕ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਸਮੁੱਚੀਆਂ ਫਰੰਟਲ ਆਰਗੇਨਾਈਜੇਸ਼ਨ ਵਲੋਂ ਮੈਡਮ ਸ਼ਿਖਾ ਨੂੰ ਜੀ ਆਇਆਂ ਕਿਹਾ ਗਿਆ | ਸੰਗਠਨ ਸਿਰਜਨ ਅਭਿਆਨ ਹੇਠ ਬੈਠਕ ਸਮੇਂ ਅਬਜ਼ਰਬਰ ਡਾ: ਸ਼ਿਖਾ ਵਲੋਂ ਹਰ ਇਕ ਨਾਲ ਸਵਾਲ-ਜਵਾਬ ਕਰਦਿਆਂ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਵਜ਼ਨ ਦੀ ਫੀਡ ਬੈਕ ਨੋਟ ਕੀਤੀ ਗਈ | ਡਾ: ਸ਼ਿਖਾ ਮੀਲ ਹਲਕਾ ਦਾਖਾ 'ਚ ਕਾਂਗਰਸ ਦੀ ਸੀਨੀਅਰ ਟੀਮ ਨੂੰ ਆਦੇਸ਼ ਦਿੱਤਾ ਕਿ ਵਿਧਾਨ ਸਭਾ ਚੋਣਾਂ 'ਚ ਸਾਲ ਸਵਾ ਸਾਲ ਰਹਿ ਗਿਆ, ਕਾਂਗਰਸ ਦੀ ਯਕੀਨੀ ਜਿੱਤ ਲਈ ਇਕਜੁੱਟ ਰਹੀਏ | ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੀ ਸੀਨੀਅਰ ਟੀਮ ਨਾਲ ਮੁਲਾਕਾਤ ਲਈ ਪਹੁੰਚੀ ਅਬਜ਼ਰਬਰ ਡਾ: ਸ਼ਿਖਾ ਮੀਲ ਹਲਕਾ ਦਾਖਾ ਪੱਧਰੀ ਮੀਟਿੰਗ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਕੌਮੀ ਸਕੱਤਰ ਜਨ: ਵੇਣੂੰ ਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦਾ ਸਖਤ ਆਦੇਸ਼ ਹੈ ਕਿ ਸੂਬਾ ਯੂਨਿਟ ਹੋਵੇ ਜਾਂ ਜ਼ਿਲ੍ਹਾ ਯੂਨਿਟ ਅਨੁਸ਼ਾਸ਼ਨਹੀਣਤਾ ਬਰਦਾਸ਼ਤ ਨਹੀਂ ਹੋਵੇਗੀ, ਪਾਰਟੀ ਪ੍ਰਤੀ ਇਕਜੁੱਟਤਾ ਨਾਲ ਕੰਮ ਕਰਨ ਵਾਲਿਆਂ ਦਾ ਸਤਿਕਾਰ ਵਧੇਗਾ | ਸਮੁੱਚੇ ਪੰਜਾਬ 'ਚ ਕਾਂਗਰਸ ਦੀ ਮਜ਼ਬੂਤੀ ਲਈ ਬੂਥ ਕਮੇਟੀਆਂ ਬਣਾਉਣ ਦਾ ਆਦੇਸ਼ ਹੈ | ਇਹ ਵੀ ਦੱਸਿਆ ਕਿ 20 ਬੂਥਾਂ ਪਿੱਛੇ ਇਕ ਮੰਡਲ ਕਮੇਟੀ ਹੋਵੇਗੀ | ਮੈਡਮ ਸ਼ਿਖਾ ਨੇ ਦੱਸਿਆ ਕਿ ਪੇਂਡੂ ਸ਼ਹਿਰੀ ਖੇਤਰਾਂ 'ਚ ਵਾਰਡ ਕਮੇਟੀਆਂ ਕਾਂਗਰਸ ਦਾ ਨਿਸ਼ਾਨ ਘਰ-ਘਰ ਤੱਕ ਲਿਜਾਣ ਲਈ ਸਹਾਈ ਹੋਣਗੀਆਂ, ਇਹੋ ਪੰਜਾਬ 'ਚ ਕਾਂਗਰਸ ਦੀ ਜਿੱਤ ਦਾ ਸੰਕੇਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਮਣੀ ਮਹੇਸ਼ ਦੀ ਯਾਤਰਾ 'ਤੇ ਗਏ ਪੰਜਗਰਾਈਾ ਕਲਾਂ ਦੇ ਲਗਪਗ 15 ਵਿਅਕਤੀਆਂ ਦਾ ਘਰਦਿਆਂ ਨਾਲੋਂ ਸੰਪਰਕ ਟੁੱਟਾ, ਇਨ੍ਹਾਂ 'ਚ... ਅਗਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਤੁਰੰਤ ਹੜ੍ਹ ਪੀੜਤਾਂ ਦੀ ਬਾਂਹ ਫੜੇ-ਪ੍ਰਧਾਨ ਬਿੰਦਰ ਮਨੀਲਾ
Ad Position 24