25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਲੀਪੁਰ ਕਲਾਂ ਵਾਸੀ ਸੰਗਤਾਂ ਵਲੋਂ ਨਾਨਕਸਰ 'ਚ ਕੀਤੀ ਲੰਗਰਾਂ ਦੀ ਸੇਵਾ ਲੰਗਰਾਂ ਦੀ ਸੇਵਾ 'ਚ ਸੇਵਾਦਾਰਾਂ ਦਿੱਤੇ ਸਹਿਯੋਗ ਲਈ ਰਿਣੀਂ ਰਹਾਂਗੇ-ਪ੍ਰਧਾਨ ਚਾਵਲਾ/ਸਰਪੰਚ ਗੋਲਾ

Ad Position 21
No active advertisement
ਅਜੀਤ ਡੈਸਕ 30-08-2025
ਹੰਬੜਾਂ, 29 ਅਗਸਤ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸਾਹਿਬ ਨਾਨਕਸਰ ਲਈ ਲੰਗਰਾਂ ਦੀ ਸੇਵਾ ਕੀਤੀ ਗਈ, ਜਿਸ ਵਿਚ ਪਿੰਡ ਦੀਆਂ ਸੰਗਤਾਂ ਨੇ ਵੱਧ-ਚੜ੍ਹਕੇ ਯੋਗਦਾਨ ਪਾਇਆ | ਗੁਰਦੁਆਰਾ ਸਾਹਿਬ ਨਾਨਕਸਰ ਲਈ ਲੰਗਰ ਲੈ ਕੇ ਰਵਾਨਾ ਹੋਣ ਸਮੇਂ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਚਾਵਲਾ, ਸਰਪੰਚ ਹਰਦਿਆਲ ਸਿੰਘ ਗੋਲਾ ਨੇ ਕਿਹਾ ਕਿ ਲੰਗਰਾਂ ਦੀ ਸੇਵਾ 'ਚ ਸੰਗਤਾਂ ਦੇ ਨਾਲ ਜਗਜੀਤ ਸਿੰਘ ਖਹਿਰਾ, ਖੇਤੀਬਾੜੀ ਸਭਾ ਹੰਬੜਾਂ ਦੇ ਸਰਗਰਮ ਮੈਂਬਰ ਭਗਵੰਤ ਸਿੰਘ ਹਾਂਸ, ਸਮਾਜ ਸੇਵੀ ਹਰਜੀਤ ਸਿੰਘ ਧਾਲੀਵਾਲ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਸਾਵਣ ਸਿੰਘ ਧਾਲੀਵਾਲ, ਪਰਿਵਾਰ, ਹਰਜੀਤ ਸਿੰਘ ਖਹਿਰਾ ਵਲੋਂ ਵੱਡਾ ਯੋਗਦਾਨ ਪਾਇਆ ਅਤੇ ਲੰਗਰਾਂ ਦੀ ਸੇਵਾ ਵਿਚ ਸੇਵਾਦਾਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਪ੍ਰਬੰਧਕ ਕਮੇਟੀ ਹਮੇਸ਼ਾ ਰਿਣੀਂ ਰਹੇਗੀ | ਚਾਵਲਾ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਨਾਨਕਸਰ ਵਿਖੇ ਹੋਣ ਵਾਲੇ ਸਮਾਗਮਾਂ 'ਚ ਇਸੇ ਤਰ੍ਹਾਂ ਲੰਗਰਾਂ ਦੀ ਸੇਵਾ ਜਾਰੀ ਰਹੇਗੀ | ਇਸ ਮੌਕੇ ਪ੍ਰਾਪਰਟੀ ਕਾਰੋਬਾਰੀ ਪ੍ਰਭਜੀਤ ਸਿੰਘ ਚਾਵਲਾ, ਡਾ. ਨੌਰੰਗ ਸਿੰਘ ਚੀਮਾਂ, ਤੀਰਥ ਸਿੰਘ ਧਾਲੀਵਾਲ, ਰਾਜਾ ਹਾਂਸ, ਅਰਜਨ ਸਿੰਘ ਹਾਂਸ, ਲਵਪ੍ਰੀਤ ਸਿੰਘ ਖਹਿਰਾ, ਸਰਬਜੀਤ ਸਿੰਘ, ਸਹਿਜਪ੍ਰੀਤ ਸਿੰਘ ਖਹਿਰਾ, ਰਘਵੀਰ ਸਿੰਘ ਗੱਗੂ, ਕੁਲਦੀਪ ਸਿੰਘ ਕੈਂਥ, ਨਵਕੀਰਤ ਖਹਿਰਾ, ਪ੍ਰਭਕੀਰਤ ਖਹਿਰਾ ਸਮੇਤ ਹੋਰ ਸੰਗਤ ਤੇ ਸੇਵਾਦਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਮੇਲਾ ਛਪਾਰ ਕਾਨਫ਼ਰੰਸ 'ਮਿਸ਼ਨ 2027' 'ਤੇ ਕੇਂਦਰਿਤ ਰਹੇਗੀ-ਈਸੇਵਾਲ/ਰੂਮੀ <br/> ਅਗਲੀ ਖ਼ਬਰ ਸ੍ਰੀ ਦੁਰਗਾ ਸਪਤਸ਼ਤੀ ਚੰਡੀ ਮੰਦਰ ਫਾਊਾਡੇਸ਼ਨ ਵਲੋਂ ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ
Ad Position 24