20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੇਲਾ ਛਪਾਰ ਕਾਨਫ਼ਰੰਸ ਸੰਬੰਧੀ ਧੂਲਕੋਟ ਤੇ ਲੋਹਗੜ੍ਹ ਵਿਚ ਜਸਕਰਨ ਦਿਉਲ ਨੇ ਕੀਤੀਆਂ ਮੀਟਿੰਗਾਂ <br/>

Ad Position 21
No active advertisement
ਮੇਲਾ ਛਪਾਰ ਕਾਨਫ਼ਰੰਸ ਸਬੰਧੀ ਪਿੰਡ ਧੂਲਕੋਟ ਅਤੇ ਲੋਹਗੜ੍ਹ ਵਿਖੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਉਲ, ਜਥੇਦਾਰ ਸੁਰਿੰਦਰ ਸਿੰਘ ਲਤਾਲਾ ਵਰਕਰਾਂ ਨਾਲ ਮੀਟਿੰਗਾਂ ਬਾਅਦ | ਤਸਵੀਰਾਂ: ਪੁਰੀ <br/> 31-08-2025
ਅਹਿਮਦਗੜ੍ਹ, 30 ਅਗਸਤ (ਰਵਿੰਦਰ ਪੁਰੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਮੇਲਾ ਛਪਾਰ ਵਿਖੇ 7 ਸਤੰਬਰ ਨੂੰ ਕੀਤੀ ਜਾਣ ਵਾਲੀ ਕਾਨਫ਼ਰੰਸ ਸਬੰਧੀ ਵੱਡੇ ਪੱਧਰ 'ਤੇ ਤਿਆਰੀਆਂ ਹੋ ਰਹੀਆਂ ਹਨ | ਕਾਨਫ਼ਰੰਸ ਵਿਚ ਵੱਧ ਤੋਂ ਵੱਧ ਇਕੱਠ ਕਰਨ ਲਈ ਵੀ ਹਲਕੇ ਦੇ ਆਗੂਆਂ ਵਲੋਂ ਯਤਨ ਜਾਰੀ ਹਨ | ਕਾਨਫ਼ਰੰਸ ਦੇ ਮੁੱਖ ਪ੍ਰਬੰਧਕ ਜਸਕਰਨ ਸਿੰਘ ਦਿਉਲ ਅਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਪਿੰਡਾਂ ਵਿਚ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ | ਇਸੇ ਸਬੰਧੀ ਜਸਕਰਨ ਸਿੰਘ ਦਿਉਲ ਵਲੋਂ ਪਿੰਡ ਧੂਲਕੋਟ ਅਤੇ ਲੋਹਗੜ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਜਸਕਰਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਉਣ ਵਾਲੇ ਸਮੇਂ ਵਿਚ ਇਕ ਤਕੜਾ ਮਜ਼ਬੂਤ ਪਲੇਟ ਫਾਰਮ ਬਣਾਕੇ ਅਗਲੀ ਸਰਕਾਰ ਬਣਾਏਗਾ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 7 ਸਤੰਬਰ ਨੂੰ ਵੱਡੀ ਗਿਣਤੀ ਵਿਚ ਛਪਾਰ ਕਾਨਫ਼ਰੰਸ ਵਿਚ ਪਹੁੰਚੋ, ਜਿੱਥੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਰੀ ਲੀਡਰਸ਼ਿਪ ਸ਼ਾਮਿਲ ਹੋਵੇਗੀ | ਇਸ ਮੌਕੇ ਸਰਕਲ ਜਥੇਦਾਰ ਸੁਰਿੰਦਰ ਸਿੰਘ ਲਤਾਲਾ, ਅਮਲੋਕ ਸਿੰਘ ਸੰਧੂ ਸਾਬਕਾ ਸਰਪੰਚ ਧੂਲਕੋਟ, ਰਛਪਾਲ ਸਿੰਘ ਸਾਬਕਾ ਸਰਪੰਚ ਲੋਹਗੜ੍ਹ, ਕੁਲਦੀਪ ਸਿੰਘ ਸੰਧੂ ਧੂਲਕੋਟ, ਦਲਵੀਰ ਸਿੰਘ ਲਤਾਲਾ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ, ਦਾਸ ਸਿੰਘ (ਸਾਰੇ ਲੋਹਗੜ੍ਹ), ਸੂਬੇਦਾਰ ਪਰਮਜੀਤ ਸਿੰਘ, ਗੁਰਮੇਲ ਸਿੰਘ ਗੇਲਾ, ਕੁਲਵੰਤ ਸਿੰਘ, ਧਨਵੰਤ ਸਿੰਘ, ਸਿੰਮੂ ਧੂਰਕੋਟ, ਕਰਮਜੀਤ ਸਿੰਘ, ਬੁੱਧ ਸਿੰਘ, ਜਸਦੀਪ ਸਿੰਘ ਜੱਸੂ (ਸਾਰੇ ਧੂਲਕੋਟ) ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜ ਪ੍ਰਬੰਧ ਦੀ ਨਾਲਾਇਕੀ ਕਾਰਨ ਆਏ ਹੜ੍ਹਾਂ ਰਾਹੀਂ ਹੋਈ ਬਰਬਾਦੀ ਦਾ ਪੰਜਾਬ ਤੇ ਕੇਂਦਰ ਸਰਕਾਰਾਂ ਦੇਣ ਪੂਰਾ ਮੁਆਵਜ਼ਾ-ਤਲ... ਅਗਲੀ ਖ਼ਬਰ ਡੇਹਲੋਂ ਵਿਖੇ ਮੇਲਾ ਛਪਾਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਸੰਬੰਧੀ ਅਹਿਮ ਮੀਟਿੰਗ
Ad Position 24