15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਨਾਲ ਪਿੰਡ ਅਕਾਲਗੜ੍ਹ ਕਲਾਂ ਦੇ ਹਰ ਗਲੀ-ਮੁਹੱਲੇ 'ਚ ਭਰਿਆ ਪਾਣੀ

Ad Position 21
No active advertisement
ਅਜੀਤ ਡੈਸਕ 02-09-2025
ਗੁਰੂਸਰ ਸੁਧਾਰ, 1 ਸਤੰਬਰ ( ਜਗਪਾਲ ਸਿੰਘ ਸਿਵੀਆਂ)-ਪਿਛਲੇ ਕਈ ਦਿਨਾਂ ਬਰਸਾਤੀ ਮੌਸਮ ਦੇ ਚਲਦਿਆਂ ਜਿੱਥੇ ਸਰਹੱਦੀ ਖੇਤਰ ਭਾਰੀ ਹੜ੍ਹਾਂ ਦੀ ਮਾਰ ਹੇਠ ਹਨ, ਉੱਥੇ ਹੀ ਅੱਜ ਸਵੇਰੇ 4 ਵਜੇ ਤੋਂ ਪੈ ਰਹੇ ਭਾਰੀ ਮੀਂਹ ਨੇ ਪਿੰਡ ਅਕਾਲਗੜ੍ਹ ਕਲਾਂ 'ਚ ਭਾਰੀ ਤਬਾਹੀ ਮਚਾਈ ਹੋਈ ਹੈ | ਲਗਾਤਾਰ ਤਿੰਨ ਘੰਟੇ ਤੇਜ਼ ਮੀਂਹ ਨਾਲ ਗਰੀਬ ਵਰਗ ਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ, ਜਿਨ੍ਹਾਂ ਸਾਰਾ ਸਮਾਨ ਮੀਂਹ ਦੀ ਭੇਟ ਚੜ੍ਹ ਚੁੱਕਾ ਹੈ | ਭਾਰੀ ਮੀਂਹ ਦੇ ਨਾਲ ਓਵਰਫਲੋ ਹੋਏ ਛੱਪੜ ਦਾ ਪਾਣੀ ਨੇੜਲੀ ਸ਼ਮਸ਼ਾਨਘਾਟ ਦੀ ਕੰਧ ਤੋੜ ਕੇ ਸ਼ਮਸ਼ਾਨਘਾਟ ਤੇ ਰਿਹਾਇਸ਼ੀ ਘਰਾਂ ਵਿਚ ਵੜ੍ਹ ਗਿਆ ਅਤੇ ਹਾਲਾਤ ਇਨ੍ਹੇ ਗੰਭੀਰ ਬਣ ਗਏ ਕਿ ਇੱਥੇ ਰਹਿੰਦੇ ਪੂਰੇ ਪਰਿਵਾਰ ਨੂੰ ਆਪਣਾ ਘਰ ਬਾਰ ਛੱਡਦੇ ਹੋਏ ਸਰਕਾਰੀ ਮਿਡਲ ਸਕੂਲ ਵਿਖੇ ਸ਼ਰਨ ਲੈਣੀ ਪਈ | ਦੂਜੇ ਪਾਸੇ ਪਿੰਡ ਵਿਚਲੀ ਸਰਕਾਰੀ ਡਿਸਪੈਂਸਰੀ ਦੀ ਖ਼ਸਤਾ ਛੱਤ ਪੂਰੀ ਤਰ੍ਹਾਂ ਚੋਣ ਲੱਗ ਪਈ, ਜਿਸ ਨੂੰ ਪੰਚਾਇਤ ਵਲੋਂ ਤਰਪਾਲਾਂ ਪਾ ਕੇ ਹੋਰ ਚੋਣ ਤੋਂ ਬਚਾਇਆ ਗਿਆ, ਇਸੇ ਤਰ੍ਹਾਂ ਹੀ ਸਰਕਾਰੀ ਮਿਡਲ ਸਕੂਲ ਅਕਾਲਗੜ੍ਹ ਕਲਾਂ ਦੇ ਨੇੜਲੇ ਫਰੀਡਮ ਫਾਈਟਰ ਅਮਰ ਨਾਥ ਖੇਡ ਸਟੇਡੀਅਮ 'ਚ ਤਿੰਨ-ਤਿੰਨ ਫੁੱਟ ਪਾਣੀ ਭਰਿਆ ਹੋਇਆ ਹੈ ਅਤੇ ਸਟੇਡੀਅਮ ਨਾਲ ਢਹੀ ਸਕੂਲ ਦੀ ਕੰਧ ਨੂੰ ਦਿਖਾਉਂਦੇ ਹੋਏ ਸਕੂਲ ਦਰਜਾ ਚਾਰ ਮੁਲਾਜ਼ਮ ਸੁਰਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਅੱਜ ਹੋਰ ਭਾਰੀ ਮੀਂਹ ਪਿਆ ਤਾਂ ਇਹ ਗਰਾਊਾਡ ਵਿਚਲਾ ਪਾਣੀ ਸਕੂਲ ਵਿਚ ਵੱਡੀ ਪੱਧਰ 'ਤੇ ਦਾਖਲ ਹੋ ਸਕਦਾ ਹੈ | ਪਿੰਡ ਵਿਚ ਭਾਰੀ ਮੀਂਹ ਨੇ ਰਿਹਾਇਸ਼ੀ ਘਰਾਂ ਦੀ ਗਲੀਆਂ ਵਿਚ ਪਏ ਵੱਡੇ ਪਾੜ ਪਾ ਦਿੱਤੇ ਹਨ ਅਤੇ ਨੇੜਲੇ ਘਰਾਂ ਅੱਗੋਂ ਜ਼ਮੀਨ ਧੱਸਣ ਲਾ ਦਿੱਤੀ ਹੈ, ਜਿਸ ਦੇ ਚਲਦਿਆਂ ਗਲੀ ਵਿਚਲੇ ਘਰਾਂ ਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ | ਇਸ ਭਾਰੀ ਮੀਂਹ 'ਚ ਛੱਤਾਂ ਡਿੱਗਣ ਵਾਲੇ ਪਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਬਿੱਲੂ ਸਿੰਘ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ ਤੇ ਨੁਕਸਾਨੀਆਂ ਗਲੀਆਂ ਦਾ ਜਾਇਜ਼ਾ ਲੈਂਦਿਆਂ ਸਰਪੰਚ ਸਵਰਨਜੀਤ ਕੌਰ, ਸੁਖਮਿੰਦਰ ਸਿੰਘ ਸੁੱਖੀ, ਪੰਚ ਅਮਰਜੀਤ ਸਿੰਘ ਸੋਨੂੰ, ਪੰਚ ਬਲਵੰਤ ਸਿੰਘ ਬੰਟੂ ਨੇ ਦੱਸਿਆ ਕਿ ਪਿੰਡ ਵਿਚ ਭਾਰੀ ਨੁਕਸਾਨ ਹੋਇਆ ਹੈ ਅਤੇ ਅਸੀਂ ਪੰਚਾਇਤ ਤੇ ਪਿੰਡ ਪੱਧਰ 'ਤੇ ਪੀੜ੍ਹਤ ਲੋਕਾਂ ਦੀ ਪੂਰੀ ਮਦਦ ਕਰ ਰਹੇ ਹਾਂ | ਇਸ ਮੌਕੇ ਪੰਚ ਕਿਰਨਜੀਤ ਕੌਰ, ਸੁਖਜਿੰਦਰ ਸਿੰਘ ਬੀਰੀ, ਅਮਰਜੀਤ ਕੌਰ, ਮਨਜੀਤ ਸਿੰਘ ਕਾਲਾ ਤੋਂ ਇਲਾਵਾ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਕੁਦਰਤੀ ਆਫ਼ਤ 'ਚ ਫਸੇ ਲੋਕਾਂ ਦੀ ਸਹਾਇਤਾ 'ਚ ਜੁਟਿਆ ਅਗਲੀ ਖ਼ਬਰ 20 ਲੋੜਵੰਦ ਪਰਿਵਾਰਾਂ ਨੂੰ ਹਲਕਾ ਦਾਖਾ ਦੇ ਬਲਾਕ ਪ੍ਰਧਾਨ ਮਾਜਰੀ ਨੇ ਤਰਪਾਲਾਂ ਵੰਡੀਆਂ
Ad Position 24