15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਕਾਲੀ ਦਲ (ਬ) ਕੁਦਰਤੀ ਆਫ਼ਤ 'ਚ ਫਸੇ ਲੋਕਾਂ ਦੀ ਸਹਾਇਤਾ 'ਚ ਜੁਟਿਆ

Ad Position 21
No active advertisement
ਅਜੀਤ ਡੈਸਕ 02-09-2025
ਮੁੱਲਾਂਪੁਰ-ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਕਈ ਦਿਨਾਂ ਤੋਂ ਤੇਜ਼ ਬਾਰਿਸ਼, ਰਾਜ ਭਰ 'ਚ ਹੜ੍ਹਾਂ ਵਰਗੇ ਹਾਲਾਤਾਂ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ 'ਚ ਸੰਕਟ ਦੀ ਘੜੀ 'ਚ ਮਾਲਵਾ ਖੇਤਰ ਦੇ ਲੋਕਾਂ ਨੂੰ ਮਦਦ ਲਈ ਅਪੀਲ ਦੇ ਮੱਦੇਨਜ਼ਰ ਹਲਕਾ ਦਾਖਾ ਦੇ ਲੋਕਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਘਰੇਲੂ ਰਸੋਈ ਦਾ ਸਮਾਨ ਅਤੇ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ, ਇਹ ਸਹਾਇਤਾ ਨਿਰੰਤਰ ਜਾਰੀ ਰਹੇਗੀ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਦਾਖਾ 'ਚ ਸੀਨੀਅਰ ਅਕਾਲੀ ਆਗੂ ਜਸਕਰਨ ਸਿੰਘ ਦਿਓਲ ਵਲੋਂ ਕੀਤਾ ਗਿਆ | ਡੱਲਾ/ਦਿਓਲ ਨੇ ਦੱਸਿਆ ਕਿ ਹੜ੍ਹਾਂ ਨਾਲ ਬਰਬਾਦ ਹੋਏ ਲੋਕਾਂ ਦੇ ਮੁੜ ਵਸੇਬੇ ਅਤੇ ਖੇਤ ਅਬਾਦ ਲਈ ਡੀਜ਼ਲ ਦੀ ਕਾਫੀ ਲੋੜ ਪਵੇਗੀ, ਬੀਜ-ਖਾਦਾਂ ਮੁਹੱਈਆ ਕਰਵਾਉਣੀਆਂ ਪੈਣਗੀਆਂ, ਅਜਿਹੀ ਪ੍ਰਕਿਰਿਆ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਿਰੰਤਰ ਸਹਾਇਤਾ ਦਾ ਆਦੇਸ਼ ਹੈ | ਜਸਕਰਨ ਸਿੰਘ ਦਿਓਲ ਵਲੋਂ ਵਿਦੇਸ਼ ਵਸੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਐੱਨ.ਆਰ.ਆਈਜ਼ ਦਾ ਪੰਜਾਬੀਆਂ ਦੀ ਬਿਹਤਰੀ ਲਈ ਵੱਡਾ ਯੋਗਦਾਨ ਰਿਹਾ, ਮੌਜੂਦਾ ਹਾਲਾਤ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੜ ਪੈਰਾਂ ਸਿਰ ਲਿਆਉਣ ਵਾਲੀ ਖੇਤੀ ਦੀ ਮੁੜ ਸੁਰਜੀਤੀ ਲਈ ਸਭ ਸ਼ਾਂਤ ਹੋਣ ਬਾਅਦ ਡੀਜ਼ਲ, ਬੀਜ, ਖਾਦਾਂ ਮੁਹੱਈਆ ਕਰਵਾਈਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰਾਂ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਗੰਭੀਰਤਾ ਦਿਖਾਉਣ-ਡਾਇ: ਹੰਬੜਾਂ/ਪੁੜੈਣ ਅਗਲੀ ਖ਼ਬਰ ਭਾਰੀ ਮੀਂਹ ਨਾਲ ਪਿੰਡ ਅਕਾਲਗੜ੍ਹ ਕਲਾਂ ਦੇ ਹਰ ਗਲੀ-ਮੁਹੱਲੇ 'ਚ ਭਰਿਆ ਪਾਣੀ
Ad Position 24