15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੁੱਲਾਂਪੁਰ-ਦਾਖਾ ਦੀਆਂ ਸੜਕਾਂ ਜਲ-ਥਲ ਹੋਈਆਂ

Ad Position 21
No active advertisement
ਅਜੀਤ ਡੈਸਕ 02-09-2025
ਮੁੱਲਾਂਪੁਰ-ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਕਈ ਦਿਨਾਂ ਤੋਂ ਤੇਜ਼ ਬਾਰਿਸ਼ ਅਤੇ ਹੜ੍ਹਾਂ ਵਰਗੀ ਸਥਿਤੀ 'ਚ ਮੁੱਲਾਂਪੁਰ-ਦਾਖਾ ਸ਼ਹਿਰ ਦੀਆਂ ਸੜਕਾਂ ਵਿਚਕਾਰ ਡੂੰਘੇ ਟੋਏ ਪਾਣੀ ਨਾਲ ਭਰੇ ਹੋਣ ਕਰਕੇ ਕਿਸੇ ਵੱਡੇ ਹਾਦਸੇ ਦੇ ਡਰੋਂ ਪੁਲਿਸ ਨੂੰ ਨੈਸ਼ਨਲ ਹਾਈਵੇ-5 ਦੀ ਸਰਵਿਸ ਲੇਨ ਸੜਕ ਵਿਚਕਾਰ ਰੋਕਾਂ ਲਾ ਕੇ ਆਵਾਜਾਈ ਰੋਕਣੀ ਪਈ ਤਾਂ ਕਿ ਕੋਈ ਵੱਡਾ ਹਾਦਸਾ ਨਾਲ ਵਾਪਰ ਜਾਵੇ | ਮੀਂਹ ਕਰਕੇ ਭਾਵੇਂ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ, ਪਰ ਮੰਡੀ ਮੁੱਲਾਂਪੁਰ ਦਾਖਾ ਸ਼ਹਿਰ ਦੀਆਂ ਸੜਕਾਂ ਪਹਿਲਾਂ ਵੀ ਕੋਈ ਬਹੁਤੀਆਂ ਵਧੀਆ ਨਹੀਂ | ਥੋੜ੍ਹੇ ਜਿਹੇ ਮੀਂਹ ਨਾਲ ਹੀ ਸ਼ਹਿਰ ਵਿਚਕਾਰ ਦਾਣਾ ਮੰਡੀ ਦਾ ਫੜ੍ਹ ਸਮੁੰਦਰ ਦਾ ਰੂਪ ਧਾਰ ਲੈਂਦਾ, ਲੋਕਾਂ ਦਾ ਗਲੀਆਂ-ਨਾਲੀਆਂ 'ਚੋਂ ਲੰਘਣਾ ਔਖਾ ਹੋ ਜਾਂਦਾ | ਸ਼ਹਿਰ 'ਚੋਂ ਗੁਜ਼ਰਦੀ ਨੈਸ਼ਨਲ ਹਾਈਵੇ ਦੀਆਂ ਸਰਵਿਸ ਲੇਨ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਕੋਈ ਵੀ ਨਹੀਂ ਚੁੱਕਣ ਨੂੰ ਤਿਆਰ ਨਹੀਂ | ਨੈਸ਼ਨਲ ਹਾਈਵੇ ਦਾ ਜਵਾਬ ਹੁੰਦਾ, ਇਹ ਸੜਕਾਂ ਲੋਕ ਨਿਰਮਾਣ ਵਿਭਾਗ ਅਧੀਨ ਹਨ, ਪੀ.ਡਬਲਿਊ.ਡੀ ਆਖ ਦਿੰਦਾ ਕਿ ਇਹ ਸੜਕਾਂ ਪੰਜਾਬ ਮੰਡੀ ਬੋਰਡ ਅਧੀਨ ਹਨ, ਹੁਣ ਇੰਨ੍ਹਾਂ ਸੜਕਾਂ ਦੀ ਮੁਰੰਮਤ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਾਣ ਤੇ ਕਿਸ ਕੋਲ ਜਾਣ |
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਬੜੂੰਦੀ ਸਮੇਤ ਵੱਖ-ਵੱਖ ਪਿੰਡਾਂ ਦੇ ਮੁੱਖ ਰਸਤਿਆਂ 'ਚ ਭਰਿਆ ਪਾਣੀ ਅਗਲੀ ਖ਼ਬਰ ਜੱਗਾ ਹਿੱਸੋਵਾਲ ਨੇ ਪਿੰਡ ਪਰਜੀਆਂ ਬਿਹਾਰੀਪੁਰ ਵਿਖੇ ਨੁਕਸਾਨੀ ਜ਼ਮੀਨ ਦਾ ਜਾਇਜ਼ਾ ਲਿਆ
Ad Position 24