15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਕਾਰਨ ਬੜੂੰਦੀ ਸਮੇਤ ਵੱਖ-ਵੱਖ ਪਿੰਡਾਂ ਦੇ ਮੁੱਖ ਰਸਤਿਆਂ 'ਚ ਭਰਿਆ ਪਾਣੀ

Ad Position 21
No active advertisement
ਅਜੀਤ ਡੈਸਕ 02-09-2025
ਲੋਹਟਬੱਦੀ, 1 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਹੜ੍ਹਾਂ ਦੀ ਲਪੇਟ 'ਚ ਆਏ ਪੰਜਾਬ ਵਾਸੀ ਲਗਾਤਾਰ ਹੋ ਰਹੀ ਬਾਰਿਸ਼ ਤੋਂ ਡਾਢੇ ਹੀ ਘਬਰਾਏ ਹੋਏ ਹਨ | ਇਸ ਦੇ ਚਲਦਿਆਂ ਕੱਲ੍ਹ ਅਤੇ ਅੱਜ ਪੈ ਰਹੇ ਮੀਂਹ ਕਾਰਨ ਕਈ ਪਿੰਡਾਂ 'ਚ ਮੀਂਹ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਮੁੱਖ ਰਸਤਿਆਂ 'ਚ ਗੋਡੇ-ਗੋਡੇ ਪਾਣੀ ਭਰਿਆ ਪਿਆ ਹੈ | ਦੂਜੇ ਪਾਸੇ ਪਿੰਡਾਂ ਦੀ ਲਿੰਕ ਸੜਕਾਂ ਤੇ ਖੇਤਾਂ 'ਚ ਦੀ ਇਕ-ਦੂਜੇ ਦੂਰ-ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਮੀਂਹ ਦੇ ਪਾਣੀ ਨੇ ਨਦੀਆਂ, ਨਾਲਿਆਂ ਅਤੇ ਚੋਆਂ ਦਾ ਰੂਪ ਧਾਰਿਆ ਹੋਇਆ | ਪਿੰਡ ਬੜੂੰਦੀ ਵਿਖੇ ਛੱਪੜ ਦੇ ਪਾਣੀ ਦੀ ਸਹੀ ਨਿਕਾਸੀ ਅਤੇ ਭਾਰੀ ਮੀਂਹ ਕਾਰਨ ਨਾਨਕਸਰ ਠਾਠ ਪੱਤੀ ਮਾਨ ਸਾਹਮਣੇ ਖੜ੍ਹਾ ਪਾਣੀ ਵੱਡੇ ਛੱਪੜ ਦਾ ਭੁਲੇਖਾ ਪਾ ਰਿਹਾ ਹੈ | ਇਸ ਦੇ ਨਾਲ ਹੀ ਬੜੂੰਦੀ ਤੋਂ ਬ੍ਰਹਮਪੁਰ ਜਾਂਦੀ ਸੜਕ ਦੀ ਕਿਨਾਰੀ ਨੂੰ ਮੀਂਹ ਦੇ ਪਾਣੀ ਨੇ ਬੁਰੀ ਤਰ੍ਹਾਂ ਤੋੜ ਦਿੱਤਾ ਹੈ ਅਤੇ ਕਾਫ਼ੀ ਗੰਦਗੀ ਝੋਨੇ ਦੀ ਫ਼ਸਲ 'ਚ ਪੈ ਰਹੀ ਹੈ | ਪਿੰਡ ਭੈਣੀ ਰੋੜਾ ਵਿਖੇ ਛੱਪੜ ਪੂਰੀ ਤਰ੍ਹਾਂ ਭਰਨ ਕਾਰਨ ਗੰਦਾ ਪਾਣੀ ਮੁੱਖ ਸੜਕ ਅਤੇ ਗਲੀਆਂ 'ਚ ਜਾ ਵੜਿ੍ਹਆ | ਪਿੰਡ ਲਤਾਲਾ ਵਿਖੇ ਵੀ ਗਲੀਆਂ 'ਚ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਲੋਕ ਕਾਫ਼ੀ ਮੁਸੀਬਤ 'ਚ ਹਨ | ਇਨ੍ਹਾਂ ਹਾਲਾਤਾਂ 'ਚ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਲੋਕਾਂ ਨੂੰ ਆਉਣ-ਜਾਣ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖੇਤਾਂ 'ਚ ਪਾਣੀ ਭਰਨ ਕਾਰਨ ਪਸ਼ੂਆਂ ਲਈ ਹਰਾ ਚਾਰਾ ਲਿਆਉਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਹੀ ਬੱਸ ਨਹੀਂ ਕੋਈ ਵੀ ਕੰਮ ਨਾ ਚੱਲਦਾ ਹੋਣ ਕਾਰਨ ਮਜ਼ਦੂਰਾਂ ਦਾ ਕੰਮ ਠੱਪ ਪਿਆ ਹੈ | ਮੀਂਹ ਕਾਰਨ ਲੋਕਾਂ ਦੀਆਂ ਛੱਤਾਂ ਚੋਅ ਰਹੀਆਂ ਹਨ ਅਤੇ ਪੋਲੀਥੀਨ ਕਾਗਜ਼ ਦੇਣ ਬਦਲੇ ਦੁਕਾਨਦਾਰਾਂ ਵਲੋਂ ਲੋਕਾਂ ਦੀ ਖੂਬ ਲੁੱਟ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੁਰਮੇਲ ਸਿੰਘ ਆਂਡਲੂ ਦੂਜੀ ਵਾਰ ਸਰਕਲ ਆਂਡਲੂ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮੁੱਲਾਂਪੁਰ-ਦਾਖਾ ਦੀਆਂ ਸੜਕਾਂ ਜਲ-ਥਲ ਹੋਈਆਂ
Ad Position 24