15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਜਲਾਲਦੀਵਾਲ ਤੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਰਾਸ਼ਨ ਸਮੇਤ 6 ਟਰਾਲੀਆਂ ਰਵਾਨਾ

Ad Position 21
No active advertisement
ਅਜੀਤ ਡੈਸਕ 02-09-2025
ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਅੰਦਰ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਸੂਬੇ ਭਰ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਨੂੰ ਝੱਲ ਰਿਹਾ ਹੈ | ਜਿਸ ਦੇ ਸਬੰਧ ਵਿਚ ਰਾਏਕੋਟ ਦੇ ਨਜ਼ਦੀਕੀ ਪਿੰਡ ਜਲਾਲਦੀਵਾਲ ਤੋਂ ਅੱਜ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਸਮੱਗਰੀ, ਪਸ਼ੂਆਂ ਲਈ ਅਚਾਰ, ਤੂੜੀ, ਮਿੱਟੀ ਦੀਆਂ ਭਰੀਆਂ ਬੋਰੀਆਂ, ਮੈਡੀਕਲ ਸਹੂਲਤਾਂ ਦੇ ਸਮਾਨ ਦੀਆਂ 6 ਟਰਾਲੀਆਂ ਹੜ੍ਹ ਪ੍ਰਭਾਵਿਤ ਇਲਾਕਾ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਈਆ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ ਜੇ.ਪੀ ਪੂਨੀਆਂ ਅਤੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਸੂਬੇ ਅੰਦਰ ਪਿਛਲੇ 10 ਦਿਨਾਂ ਤੋਂ ਹੜ੍ਹਾਂ ਦਾ ਕਹਿਰ ਜਾਰੀ ਹੈ, ਜਿਸ ਲਈ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮੂਹ ਨਗਰ ਨਿਵਾਸੀ ਜਲਾਲਦੀਵਾਲ, ਗ੍ਰਾਮ ਪੰਚਾਇਤ, ਨੌਜਵਾਨ ਵੀਰਾਂ ਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਰਾਸ਼ਨ ਸਮੇਤ ਹੋਰ ਲੋੜੀਂਦੀਆਂ ਵਸਤੂਆਂ ਦੀ 6 ਟਰਾਲੀਆਂ ਰਵਾਨਾ ਕੀਤੀਆਂ ਗਈਆਂ ਹਨ, ਜਿਸ ਨਾਲ ਹੜ੍ਹ ਪੀੜ੍ਹਤ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਵੇਗੀ | ਟਰਾਲੀਆਂ ਰਵਾਨਾ ਕਰਨ ਸਮੇਂ ਕਰਮਜੀਤ ਸਿੰਘ, ਪ੍ਰਧਾਨ ਦਰਸ਼ਨ ਸਿੰਘ ਢਿੱਲੋਂ, ਬਿੰਦਰ ਸਿੰਘ ਮਾਨ, ਐੱਨ.ਆਰ.ਆਈ ਬਲਵਿੰਦਰ ਸਿੰਘ ਮਰਾਹੜ੍ਹ, ਦੀਦਾਰ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਬੂਟਾ ਸਿੰਘ ਸੰਧੂ, ਬਿੱਲੂ ਸਿੰਘ ਪੰਧੇਰ, ਜੱਸੀ ਸਿੰਘ ਧਾਲੀਵਾਲ, ਜੱਗਾ ਸਿੰਘ ਪੂਨੀਆਂ, ਤਾਰਾ ਸਿੰਘ ਪੂਨੀਆਂ, ਸੁਖਜਿੰਦਰ ਸਿੰਘ ਮਰਾਹੜ੍ਹ, ਸੋਨੀ ਸਿੰਘ ਮੱਲ੍ਹੀ, ਜੰਗ ਸਿੰਘ ਮਰਾਹੜ੍ਹ, ਗੋਰਾ ਸਿੰਘ ਮਰਾਹੜ੍ਹ, ਦਲਜਿੰਦਰ ਸਿੰਘ ਮਰਾਹੜ੍ਹ, ਹਰਜੀਤ ਸਿੰਘ, ਜਗਰੂਪ ਸਿੰਘ ਸਰਾਂ, ਜੋਤ ਸਿੰਘ ਮਰਾਹੜ੍ਹ, ਬੱਬਲਾ ਸਿੰਘ ਪੂਨੀਆਂ, ਗੁਰਵਿੰਦਰ ਸਿੰਘ ਮਰਾਹੜ੍ਹ, ਲਖਵਿੰਦਰ ਸਿੰਘ, ਬਲਦੇਵ ਸਿੰਘ ਦਿਉਲ, ਜਤਿੰਦਰ ਸਿੰਘ ਨੀਲੂ, ਪੰਚ ਗੁਰਪ੍ਰੀਤ ਸਿੰਘ ਗੋਪੀ, ਪੰਚ ਸੋਨੀ ਸਿੰਘ, ਪੰਚ ਸਰਦਾਰ ਸਿੰਘ, ਟੋਨੀ ਬਾਂਸਲ, ਜਿੰਦਰ ਸਿੰਘ, ਸਨੀ ਚੋਪੜਾ, ਗੁਰਪ੍ਰੀਤ ਸਿੰਘ ਜੱਸੀ, ਹਨੀ ਸਿੰਘ ਬੁੱਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸ਼ਹੀਦਾਂ ਪਿੰਡ ਸੁਧਾਰ 'ਚ ਕੰਪਿਊਟਰ ਸੈਂਟਰ ਦਾ ਉਦਘਾਟਨ ਅਗਲੀ ਖ਼ਬਰ ਭਾਜਪਾ ਦੇ ਪੰਜਾਬ ਨੂੰ ਦਬਾਉਣ ਦੇ ਮਨਸੂਬੇ ਸਫ਼ਲ ਨਹੀਂ ਹੋਣਗੇ-ਠੇਕੇਦਾਰ/ਤੁੰਗਾਹੇੜੀ
Ad Position 24