26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਇਯਾਲੀ ਵਲੋਂ ਹਲਕੇ ਦੇ ਪਿੰਡਾਂ 'ਚ ਭੇਜੀਆਂ ਤਰਪਾਲਾਂ ਦੀ ਧਾਲੀਵਾਲ ਨੇ ਕੀਤੀ ਵੰਡ

Ad Position 21
No active advertisement
ਅਜੀਤ ਡੈਸਕ 04-09-2025
ਹੰਬੜਾਂ, 3 ਸਤੰਬਰ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪੈ ਰਹੀ ਭਾਰੀ ਬਾਰਿਸ਼ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਦਿਆਂ ਗਰੀਬ ਪਰਿਵਾਰਾਂ ਲਈ ਜਿੱਥੇ ਛੱਤਾਂ ਢੱਕਣ ਵਜੋਂ ਤਰਪਾਲਾਂ ਭੇਜੀਆਂ ਗਈਆਂ ਹਨ, ਉੱਥੇ ਉਨ੍ਹਾਂ ਵਲੋਂ ਹਰ ਮਦਦ ਦਾ ਭਰੋਸਾ ਦਿੱਤਾ ਹੈ | ਇਹ ਪ੍ਰਗਟਾਵਾ ਪਿੰਡ ਘਮਣੇਵਾਲ, ਬਾਣੀਏਵਾਲ ਸਮੇਤ ਦਰਜਨਾਂ ਪਿੰਡਾਂ ਇਯਾਲੀ ਵਲੋਂ ਭੇਜੀਆਂ ਤਰਪਾਲਾਂ ਦੀ ਵੰਡ ਕਰਦਿਆਂ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਪਿੰਡ ਘਮਣੇਵਾਲ ਦੇ 60 ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ, ਉੱਥੇ ਪਿੰਡ ਬਾਣੀਏਵਾਲ ਦੇ ਦਰਜਨਾਂ ਪਰਿਵਾਰਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਹਨ, ਕਿਉਂਕਿ ਲੋਕਾਂ ਦੀ ਮੰਗ ਸੀ ਕਿਉਂਕਿ ਉਨ੍ਹਾਂ ਦੇ ਘਰ ਮੀਂਹ ਕਾਰਨ ਚੋਅ ਰਹੇ ਹਨ, ਜਿਸ ਲਈ ਸ. ਇਯਾਲੀ ਵਲੋਂ ਪੂਰੇ ਹਲਕੇ ਦੇ ਪਿੰਡਾਂ ਅੰਦਰ ਤਰਪਾਲਾਂ ਦੀ ਸੇਵਾ ਕੀਤੀ ਗਈ ਹੈ | ਸਾਬਕਾ ਸਰਪੰਚ ਮਨਜੀਤ ਸਿੰਘ ਘੰਣੇਵਾਲ, ਸਾਬਕਾ ਸਰਪੰਚ ਗੁਰਮੀਤ ਕੌਰ ਪਤਨੀ ਅਕਾਲੀ ਆਗੂ ਪਰਵਿੰਦਰ ਸਿੰਘ ਨੇਤਾ, ਅਕਾਲੀ ਆਗੂ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਸ. ਇਯਾਲੀ ਵਲੋਂ ਲੋੜਵੰਦਾਂ ਦੀ ਮਦਦ ਕੀਤੇ ਜਾਣਾ ਸ਼ਲਾਘਾਯੋਗ ਫ਼ੈਸਲਾ ਹੈ | ਇਸ ਮੌਕੇ ਮਾ. ਚਰਨਜੀਤ ਸਿੰਘ ਬਾਣੀਏਵਾਲ, ਮਹਿੰਦਰ ਸਿੰਘ ਬਾਣੀਏਵਾਲ, ਲਖਵੀਰ ਸਿੰਘ ਗਰੇਵਾਲ, ਸ਼ਿੰਦਰਪਾਲ ਸਿੰਘ ਸਿੱਧੂ, ਮਲਕੀਤ ਸਿੰਘ ਹਲਵਾਈ, ਮਨਦੀਪ ਸਿੰਘ ਸਿੱਧੂ, ਜਗਜੀਵਨ ਸਿੰਘ ਝੱਜ, ਵਿਸਾਖਾ ਸਿੰਘ ਗਰੇਵਾਲ, ਹਰਜਿੰਦਰ ਸਿੰਘ ਖਹਿਰਾ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਨੁਰਾਗ ਠਾਕੁਰ ਵਲੋਂ ਭਾਰੀ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ <br/> ਅਗਲੀ ਖ਼ਬਰ ਭਾਰੀ ਬਾਰਿਸ਼ ਨੇ ਲੋਕਾਂ ਦੀਆਂ ਮੁਸੀਬਤਾਂ ਵਧਾਈਆਂ
Ad Position 24