26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰੀ ਬਾਰਿਸ਼ ਨੇ ਲੋਕਾਂ ਦੀਆਂ ਮੁਸੀਬਤਾਂ ਵਧਾਈਆਂ

Ad Position 21
No active advertisement
ਅਜੀਤ ਡੈਸਕ 04-09-2025
ਰਾਏਕੋਟ, 3 ਸਤੰਬਰ (ਸੁਸ਼ੀਲ)-ਅੱਜ ਤੜਕਸਾਰ ਹੋਈ ਜ਼ੋਰਦਾਰ ਬਾਰਿਸ਼ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਕਰ ਦਿੱਤਾ ਹੈ | ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਇਲਾਕਾ ਨਿਵਾਸੀ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਸਨ, ਦੇਰ ਰਾਤ ਦੀ ਬਾਰਿਸ਼ ਉਨ੍ਹਾਂ ਲਈ ਮੁਸੀਬਤਾਂ ਦੇ ਪਹਾੜ ਲੈ ਕੇ ਆਈ | ਇਸ ਬਾਰਿਸ਼ ਦੇ ਚਲਦਿਆਂ ਬੀਤੀ ਰਾਤ ਰਾਏਕੋਟ ਸ਼ਹਿਰ ਵਿਚ ਦੋ ਖਸਤਾ ਹਾਲ ਇਮਾਰਤਾਂ ਢਹਿ ਢੇਰੀ ਹੋ ਗਈਆਂ, ਪ੍ਰੰਤੂ ਖੁਸ਼ਕਿਸਮਤੀ ਨਾਲ ਇਨ੍ਹਾਂ ਇਮਾਰਤਾਂ ਦੀ ਲਪੇਟ ਵਿਚ ਆਉਣ ਤੋਂ ਲੋਕਾਂ ਦਾ ਬਚਾਅ ਰਿਹਾ | ਸ਼ਹਿਰ ਦੇ ਮੁਹੱਲਾ ਅਗਰਵਾਲ ਵਿਖੇ ਸੁਨੀਲ ਗਰਗ ਨਾਮਕ ਵਿਅਕਤੀ ਦੀ ਇਕ ਖਸਤਾ ਹਾਲ ਇਮਾਰਤ ਅੱਜ ਸਵੇਰੇ ਅਚਾਨਕ ਢਹਿ ਢੇਰੀ ਹੋ ਗਈ, ਇਸ ਤੋਂ ਇਲਾਵਾ ਬੀਤੀ ਰਾਤ ਸਥਾਨਕ ਥਾਣਾ ਬਜ਼ਾਰ ਨੇੜੇ ਇਕ ਦੁਕਾਨ ਦਾ ਉੱਪਰੀ ਹਿੱਸਾ ਢਹਿ ਕੇ ਬਜ਼ਾਰ ਵਿਚ ਜਾ ਡਿੱਗਾ, ਰਾਤ ਦਾ ਸਮਾਂ ਹੋਣ ਕਰਕੇ ਬਜ਼ਾਰ ਖਾਲੀ ਸੀ, ਜਿਸ ਕਰਕੇ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬਚ ਗਿਆ | ਪ੍ਰੰਤੂ ਇਨ੍ਹਾਂ ਘਟਨਾਵਾਂ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿਖੇ ਵੀ ਇਕ ਬਜ਼ੁਰਗ ਵਿਧਵਾ ਔਰਤ ਦੇ ਮਕਾਨ ਦੀ ਛੱਤ ਡਿਗ ਪਈ | ਵਿਧਵਾ ਨਛੱਤਰ ਕੌਰ ਇਸ ਮਕਾਨ ਵਿਚ ਆਪਣੇ ਅਪਾਹਿਜ਼ ਬੇਟੇ ਜੋਗਿੰਦਰ ਸਿੰਘ ਨਾਲ ਰਹਿ ਰਹੀ ਸੀ | ਇਸ ਤੋਂ ਇਲਾਵਾ ਪਿੰਡ ਬੋਪਾਰਾਏ ਖੁਰਦ ਵਿਖੇ ਵੀ ਇਕ ਮਕਾਨ ਦੀ ਛੱਤ ਡਿੱਗਣ ਦੀ ਖ਼ਬਰ ਹੈ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਵਲੋਂ ਹਲਕੇ ਦੇ ਪਿੰਡਾਂ 'ਚ ਭੇਜੀਆਂ ਤਰਪਾਲਾਂ ਦੀ ਧਾਲੀਵਾਲ ਨੇ ਕੀਤੀ ਵੰਡ ਅਗਲੀ ਖ਼ਬਰ ਦਰਿਆ ਸਤਲੁਜ 'ਚ ਰੋਪੜ ਤੋਂ 30 ਹਜ਼ਾਰ ਕਿਊਸਕ ਹੋਰ ਪਾਣੀ ਛੱਡਣ 'ਤੇ ਲੋਕ ਸਹਿਮੇ
Ad Position 24