ਜਗਰਾਉਂ, 3 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਦੀ ਇਕੱਤਰਤਾ ਹੋਈ | ਇਸ ਮੀਟਿੰਗ ਵਿਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 18 ਸਤੰਬਰ 2025 ਨੂੰ ਨਾਨਕਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਕੱਢੇ ਜਾ ਰਹੇ ਨਗਰ ਕੀਰਤਨ ਅਤੇ ਪੰਜਾਬ 'ਚ ਆਏ ਹੜ੍ਹਾਂ ਕਾਰਨ ਪੀੜਤ ਪਰਿਵਾਰਾਂ ਨੂੰ ਸਹਿਯੋਗ ਕਰਨ ਸੰਬੰਧੀ ਵਿਚਾਰਾਂ ਹੋਈਆਂ | ਮਹਾਂਪੁਰਖਾਂ ਨੇ ਦੱਸਿਆ ਕਿ 18 ਸਤੰਬਰ ਨੂੰ ਸਜਾਏ ਜਾ ਰਹੇ ਨਾਨਕਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ 'ਚ ਨਾਨਕਸਰ ਸੰਪਰਦਾਇ ਸਾਰੇ ਮਹਾਂਪੁਰਖ ਸੰਗਤਾਂ ਸਮੇਤ ਸ਼ਾਮਿਲ ਹੋਣਗੇ | ਇਸ ਸਬੰਧੀ ਤਿਆਰੀਆਂ ਵਿੱਢ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਹੜ੍ਹ ਪੀੜਤਾਂ ਦੀ ਮਦਦ ਲਈ ਵਚਨਬੱਧ ਹੈ | ਇਸ ਮੌਕੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਲੱਖਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਬਲਜੀਤ ਸਿੰਘ ਨਾਨਕਸਰ, ਸੰਤ ਬਾਬਾ ਭਾਗ ਸਿੰਘ ਨਾਨਕਸਰ, ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਸੰਤ ਬਾਬਾ ਜੋਰਾ ਸਿੰਘ ਬੱਧਨੀ, ਸੰਤ ਬਾਬਾ ਜੀਵਾ ਸਿੰਘ ਬੇਗਮਪੁਰਾ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਿਨਾਮ ਸਿੰਘ ਸੀਸ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਜੁਗਰਾਜ ਸਿੰਘ ਸੁਧਾਰਾ, ਬਾਬਾ ਹਰੀ ਸਿੰਘ ਨਾਨਕਸਰ, ਬਾਬਾ ਬਲਵਿੰਦਰ ਸਿੰਘ ਕੁਰਾਲੀ, ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਅਗਿਆਪਾਲ ਸਿੰਘ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਕੇਹਰ ਸਿੰਘ, ਮਹਿਲ ਕਲਾਂ, ਬਾਬਾ ਜਸਵਿੰਦਰ ਸਿੰਘ ਸਮਾਧ, ਬਾਬਾ ਸ਼ੇਰ ਸਿੰਘ ਸੁਨਾਮ, ਬਾਬਾ ਹਰਚਰਨ ਸਿੰਘ ਪਟਿਆਲਾ, ਬਾਬਾ ਗੁਰਦੀਪ ਸਿੰਘ ਚੰਡੀਗੜ੍ਹ, ਬਾਬਾ ਹਰਬੰਸ ਸਿੰਘ ਰੌਲੀ, ਬਾਬਾ ਅਵਤਾਰ ਸਿੰਘ, ਬਾਬਾ ਇੰਦਰਪਾਲ ਸਿੰਘ, ਬਾਬਾ ਬਿਲੰਬਰ ਸਿੰਘ, ਬਾਬਾ ਜਸਵਿੰਦਰ ਸਿੰਘ ਖੰਜਰਵਾਲ, ਬਾਬਾ ਬੂਟਾ ਸਿੰਘ, ਬਾਬਾ ਅਵਤਾਰ ਸਿੰਘ ਧੂਰਕੋਟ, ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ, ਜੱਸਾ ਸਿੰਘ, ਬਿੰਦਰ ਸਿੰਘ, ਬਾਬਾ ਗੋਰਾ ਸਿੰਘ ਆਦਿ ਹਾਜ਼ਰ ਸਨ |