26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪ੍ਰੀਤਮ ਸਿੰਘ ਬਰ੍ਹਮੀ ਬਣੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਪ੍ਰਧਾਨ

ਰਾਏਕੋਟ, 26 ਅਕਤੂਬਰ (ਸੁਸ਼ੀਲ)-ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਡਾ. ਕਰਵਿੰਦਰ ਸਿੰਘ (ਯੂ.

Ad Position 21
No active advertisement
ਅਜੀਤ ਡੈਸਕ 27-10-2026
ਰਾਏਕੋਟ, 26 ਅਕਤੂਬਰ (ਸੁਸ਼ੀਲ)-ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਡਾ. ਕਰਵਿੰਦਰ ਸਿੰਘ (ਯੂ. ਕੇ.) ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਸਾਇਟੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਨਵੀਂ ਕਾਰਜ-ਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਸੁਸਾਇਟੀ ਦੇ ਸਾਬਕਾ ਪ੍ਰਧਾਨ ਡਾ. ਉਲਵਿੰਦਰ ਸਿੰਘ ਨੂੰ ਚੇਅਰਮੈਨ, ਮਾਸਟਰ ਪ੍ਰੀਤਮ ਸਿੰਘ ਬਰ੍ਹਮੀ ਨੂੰ ਪ੍ਰਧਾਨ, ਸਾਬਰ ਅਲੀ ਨੂੰ ਸਕੱਤਰ, ਗੁਰਚੇਤ ਸਿੰਘ ਖ਼ਜ਼ਾਨਚੀ, ਹਰਜੀਤ ਸਿੰਘ ਸਰਾਂ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਹੈਪੀ ਸਹਿ ਸਕੱਤਰ, ਰਾਜਪਾਲ ਸਿੰਘ ਸਿੰਘ ਬਰ੍ਹਮੀ ਮੀਤ ਪ੍ਰਧਾਨ, ਮੁੱਖ ਸਲਾਹਕਾਰ ਲੈਕਚਰਾਰ ਜਗਜੀਤ ਸਿੰਘ, ਸਲਾਹਕਾਰ ਗੁਲਾਬ ਸਿੰਘ ਚਾਂਗਲੀ, ਪ੍ਰੈੱਸ ਸਕੱਤਰ- ਸੁਸ਼ੀਲ ਵਰਮਾ, ਧਾਰਮਿਕ ਵਿੰਗ ਦੇ ਇੰਚਾਰਜ ਮਾਸਟਰ ਗੁਰਮੇਲ ਸਿੰਘ, ਸਹਿ ਇੰਚਾਰਜ-ਸੁਖਵਿੰਦਰ ਸਿੰਘ ਖ਼ਾਲਸਾ, ਲਿਟਰੇਚਰ ਇੰਚਾਰਜ-ਹਰਵਿੰਦਰ ਸਿੰਘ, ਜਗਦੀਸ਼ ਸਿੰਘ ਨੂੰ ਇੰਚਾਰਜ ਸ਼ਾਖਾ ਲੋਹਟਬੱਦੀ, ਇਸਤਰੀ ਵਿੰਗ ਇੰਚਾਰਜ ਭੈਣ ਸੁਖਵਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਨਿਰਮਲ ਸਿੰਘ ਦੋਸਤ, ਸੁਖਵਿੰਦਰ ਸਿੰਘ ਗੋਂਦਵਾਲ, ਜਸਵੰਤ ਸਿੰਘ ਫੌਜੀ, ਮਾਸਟਰ ਦਰਸ਼ਨ ਸਿੰਘ ਜੀ ਡਾਂਗੋਂ, ਅੰਮ੍ਰਿਤਪਾਲ ਸਿੰਘ ਬਿੰਜਲ, ਇਸ਼ਵਿੰਦਰ ਸਿੰਘ ਯੂ. ਕੇ., ਓਂਕਾਰ ਸਿੰਘ ਯੂ. ਕੇ., ਪਰਮਜੀਤ ਕੌਰ, ਸੁਰਿੰਦਰ ਕੌਰ, ਰਜੀਨਾਂ, ਰਮਨਦੀਪ ਕੌਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਮੈਂਬਰ ਦੇ ਤੌਰ ਤੇ ਸੇਵਾ ਕਾਰਜਾਂ ਵਿਚ ਸਹਿਯੋਗ ਦੇਣਗੇ। ਮੀਟਿੰਗ ਦੌਰਾਨ ਨਵੇਂ ਚੁਣੇ ਪ੍ਰਧਾਨ ਪ੍ਰੀਤਮ ਸਿੰਘ ਬਰ੍ਹਮੀ ਨੇ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਪੰਜ ਸਾਲ ਬੀਤਣ ’ਤੇ ਵੀ ਸੂਬੇ ’ਚੋਂ ਨਸ਼ੇ ਬੰਦ ਕਰਨ ’ਚ ਅਸਮਰੱਥ ਰਹੀ-ਧਾਲੀਵਾਲ ਅਗਲੀ ਖ਼ਬਰ ਲੈਂਗਲੀ ਐਬਟਸਫੋਰਡ ਸੀਟ ਜਿੱਤ ਕੇ ਹਰਮਨ ਭੰਗੂ ਨੇ ਇਤਿਹਾਸ ਰਚਿਆ- ਸਵਰਨ ਧਾਲੀਵਾਲ ਕੈਨੇਡਾ
Ad Position 24