05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜੋਧਾਂ ਵਿਖੇ ਕੈਪਟਨ ਸੰਧੂ ਵਲੋਂ ਜਿੰਮ ਤੇ ਸੋਲਰ ਲਾਈਟਾਂ ਦਾ ਉਦਘਾਟਨ • ਸੰਸਦ ਮੈਂਬਰ ਰਾਜਾ ਵੜਿੰਗ ਦੇ ਕੋਟੇ 'ਚੋਂ 10 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 23-09-2025
ਜੋਧਾਂ, 22 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ ਜੋਧਾਂ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਕੈਪਟਨ ਸੰਧੂ ਵਲੋਂ ਸੋਲਰ ਲਾਈਟਾਂ ਲਗਾਉਣ ਅਤੇ ਗ੍ਰਾਮ ਪੰਚਾਇਤ, ਜਲ ਸਪਲਾਈ ਸੈਨੀਟੇਸ਼ਨ ਕਮੇਟੀ ਜੋਧਾਂ ਦੇ ਉਦਮ ਸਦਕਾ ਜਿੰਮ ਦਾ ਉਦਘਾਟਨ ਕੀਤਾ | ਇਸ ਮੌਕੇ ਨਗਰ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਨਗਰ ਦੇ ਵਿਕਾਸ ਲਈ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਟੇ ਵਿਚੋਂ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ¢ ਉਨ੍ਹਾਂ ਸਾਂਸਦ ਰਾਜਾ ਵੜਿੰਗ ਦੇ ਕੋਟੇ ਵਿਚੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਹਲਕਾ ਦਾਖਾ ਕਾਂਗਰਸ ਵਲੋਂ ਹੜ੍ਹ ਪੀੜਤ ਪੰਜ ਪਿੰਡਾਂ ਦੀਆਂ ਜ਼ਮੀਨਾਂ ਨੂੰ ਵਾਹੀਯੋਗ ਕਰਨ ਲਈ ਜਿੱਥੇ ਉਦਮ ਕੀਤੇ ਜਾ ਰਹੇ ਹਨ, ਉਥੇ ਉਨ੍ਹਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਲਈ ਬੀਜ, ਖਾਦ ਅਤੇ ਟਰੈਕਟਰਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ | ਇਸ ਮੌਕੇ ਪਰਮਜੀਤ ਕੌਰ ਪਰਮ ਤੇ ਡਾ. ਕਮਲ ਰਤਨ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਸਰਪੰਚ ਪ੍ਰਕਾਸ਼ ਸਿੰਘ ਜੋਧਾਂ, ਸਾਬਕਾ ਸਰਪੰਚ ਅਮਰਜੀਤ ਸਿੰਘ ਜੋਧਾਂ, ਸਾਬਕਾ ਸਰਪੰਚ ਬਲਦੇਵ ਸਿੰਘ, ਹਰਪ੍ਰੀਤ ਸਿੰਘ ਰਾਜਾ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਗਰੇਵਾਲ, ਸੰਦੀਪ ਸਿੰਘ ਸੰਨੀ, ਗੋਬਿੰਦ ਸਿੰਘ ਸੈਕਟਰੀ, ਪੰਚ ਹਰਪ੍ਰੀਤ ਸਿੰਘ ਮੋਹਣੀ, ਦਰਬਾਰਾ ਸਿੰਘ, ਜਸਵੰਤ ਸਿੰਘ ਪ੍ਰਧਾਨ ਦੁਕਾਨਦਾਰ ਯੂਨੀਅਨ ਅੱਡਾ ਜੋਧਾਂ, ਹਮੀਰ ਸਿੰਘ, ਸੁਖਵਿੰਦਰ ਸਿੰਘ ਗੋਲੂ ਪ੍ਰਧਾਨ, ਧੰਨਜੀਤ ਸਿੰਘ, ਅਮਨਜੀਤ ਸਿੰਘ, ਕੁਲਵਿੰਦਰ ਸਿੰਘ ਛੋਕਰਾਂ, ਕਰਮਜੀਤ ਸਿੰਘ ਯੂ.ਐੱਸ.ਏ., ਦਵਿੰਦਰ ਸਿੰਘ ਬਿੰਦਰੀ ਜੋਧਾਂ, ਤਨਵੀਰ ਸਿੰਘ ਯੂਥ ਪ੍ਰਧਾਨ, ਡਾ: ਕਮਲ ਰਤਨ, ਹਰਜੀਤ ਸਿੰਘ ਪੰਚ, ਸਿੰਦਰ ਸਿੰਘ, ਪਸੌਰਾ ਸਿੰਘ, ਗੁਰਪਾਲ ਸਿੰਘ, ਪਰਮਜੀਤ ਕੌਰ, ਗੁਰਜੀਤ ਸਿੰਘ ਲੱਡੂ, ਦਲਬਾਗ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕਾਲਾ, ਹਰਜੀਤ ਸਿੰਘ ਗਰੇਵਾਲ, ਤਲਵਿੰਦਰ ਸਿੰਘ, ਰਾਜਨ ਜੋਧਾਂ, ਕੋਮਲ ਜੋਧਾਂ, ਜਸਜੀਤ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਜਸਕਰਨ ਦਿਉਲ ਤੇ ਸਵਰਨ ਛੱਜਾਵਾਲ ਦਾ ਬੋਪਾਰਾਏ ਕਲਾਂ 'ਚ ਸਨਮਾਨ ਅਗਲੀ ਖ਼ਬਰ ਗੁੰਮ ਹੋਇਆ ਬੱਚਾ ਲੱਭਿਆ
Ad Position 24
No active advertisement