ਜਗਰਾਉਂ, 22 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣ ਦੀ ਆਹਟ ਸੁਣ ਕੇ ਸਰਗਰਮ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਦੇ ਆਗੂ ਜਸਕਰਨ ਸਿੰਘ ਦਿਉਲ ਵਲੋਂ ਚੋਣਾਂ ਨੂੰ ਲੈ ਕੇ ਹਲਕਾ ਦਾਖਾ 'ਚ ਸਰਗਰਮੀ ਆਰੰਭ ਦਿੱਤੀ ਹੈ | ਜਸਕਰਨ ਸਿੰਘ ਦਿਉਲ, ਸਵਰਨ ਸਿੰਘ ਛੱਜਾਵਾਲ, ਹਰਪਾਲ ਸਿੰਘ ਕੋਠੇ ਹਾਂਸ ਆਪਣੀ ਟੀਮ ਨਾਲ ਗੁਰੂ ਰਵਿਦਾਸ ਧਰਮਸਾਲਾ ਬੋਪਾਰਾਏ ਕਲਾਂ ਪਹੁੰਚੇ | ਸਾਦੇ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਹੁੰਦਿਆਂ ਜਸਕਰਨ ਸਿੰਘ ਦਿਉਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਿਛਲੇ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੜ੍ਹ ਪੀੜਤਾਂ ਦੀ ਪੂਰੀ ਸਹਾਇਤਾ ਕੀਤੀ | ਦਿਉਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਨਾਲ ਰੁੜ ਗਏ ਖੇਤ ਮੁੜ ਤਿਆਰ ਕਰ ਰਹੇ ਟਰੈਕਟਰਾਂ ਵਾਸਤੇ ਡੀਜ਼ਲ ਦੀ ਮਦਦ ਹੋ ਰਹੀ ਹੈ | ਅਕੂਤਬਰ ਦੇ ਦੂਸਰੇ ਹਫ਼ਤੇ ਕਣਕ ਦੀ ਬਿਜਾਈ ਲਈ ਬੀਜ, ਖਾਦ ਭੇਜਿਆ ਜਾਵੇਗਾ | ਰਾਮ ਸਿੰਘ ਚੋਪੜਾ, ਚਰਨਜੀਤ ਸਿੰਘ ਬੋਪਾਰਾਏ ਕਲਾਂ (ਦੋਵੇਂ ਸਾਬਕਾ ਬਲਾਕ ਸੰਮਤੀ ਮੈਂਬਰ), ਗੁਰਪ੍ਰੀਤ ਸਿੰਘ ਦਿਓਲ, ਗੁਰਦੀਪ ਸਿੰਘ ਜੱਗੂ, ਸਿੱਖ ਪ੍ਰਚਾਰਕ ਸੁਰਿੰਦਰ ਸਿੰਘ, ਗੁਰਮੀਤ ਸਿੰਘ ਬਿੱਲੂ, ਬਲਜੀਤ ਸਿੰਘ ਹੋਰਨਾਂ ਵਲੋਂ ਜਸਕਰਨ ਸਿੰਘ ਦਿਉਲ ਨੂੰ ਵਿਸ਼ਵਾਸ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਰਹੇਗਾ | ਰਾਮ ਸਿੰਘ ਚੋਪੜਾ, ਚਰਨਜੀਤ ਸਿੰਘ ਬੋਪਾਰਾਏ ਹੋਰਨਾਂ ਵਲੋਂ ਜਸਕਰਨ ਸਿੰਘ ਦਿਉਲ, ਸਵਰਨ ਸਿੰਘ ਛੱਜਾਵਾਲ, ਹਰਪਾਲ ਸਿੰਘ ਕੋਠੇ ਹਾਂਸ ਦਾ ਸਨਮਾਨ ਕੀਤਾ ਗਿਆ |