05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰੀ ਰਾਮ ਕਾਲਜ ਡੱਲਾ 'ਚ ਨਵੇਂ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ ਕੀਤੀ

Ad Position 21
No active advertisement
ਅਜੀਤ ਡੈਸਕ 23-09-2025
ਹਠੂਰ, 22 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਰਾਮ ਕਾਲਜ ਡੱਲਾ ਵਿਖੇ ਪਿ੍ੰਸੀਪਲ ਪ੍ਰਭਜੀਤ ਸਿੰਘ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਕਾਲਜ 'ਚ ਦਾਖ਼ਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਸਵਾਗਤੀ ਪਾਰਟੀ ਦਿੱਤੀ ਗਈ | ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਕਰਾਉਣ ਦਾ ਮੁੱਖ ਮਕਸਦ ਜਿੱਥੇ ਦਾਖ਼ਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਅਤੇ ਸੀਨੀਅਰ ਵਿਦਿਆਰਥੀਆਂ ਦੇ ਰੂਬ-ਰੂ ਕਰਾਉਣਾ ਸੀ, ਉੱਥੇ ਨਾਲ ਹੀ ਨਵੇਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਰਖਣਾ ਵੀ ਸੀ | ਇਸ ਮੌਕੇ ਸੀਨੀਅਰ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਸਕਿੱਟ, ਗਿੱਧਾ, ਗੀਤ, ਮਮਿੱਕਰੀ ਅਤੇ ਅਲੱਗ ਅਲੱਗ ਵੰਨਗੀਆਂ ਦੀਆਂ ਪੇਸ਼ਕਾਰੀਆਂ ਕੀਤੀਆਂ | ਇਸ ਮੌਕੇ ਮਿਸ ਫਰੈੱਸ਼ਰ ਅਤੇ ਮਿਸਟਰ ਫਰੈਸ਼ਰ ਦੀ ਚੋਣ ਲਈ ਵੱਖ-ਵੱਖ ਤਿੰਨ ਰਾਊਾਡ, ਮਾਡਲਿੰਗ ਰਾਊਾਡ, ਪ੍ਰਤਿਭਾ ਪੇਸ਼ ਕਰਨਾ ਅਤੇ ਪ੍ਰਸ਼ਨ ਉੱਤਰੀ ਰਾਊਾਡ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਲੜਕੀਆਂ 'ਚੋਂ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਜਸਕਿਰਨਜੀਤ ਕੌਰ ਨੇ ਮਿਸ ਫਰੈਸ਼ਰ ਅਤੇ ਲੜਕਿਆਂ 'ਚੋਂ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਵਾਹਿਗੁਰੂਪਾਲ ਸਿੰਘ ਨੇ ਮਿਸਟਰ ਫਰੈਸ਼ਰ ਦਾ ਖਿਤਾਬ ਹਾਸਲ ਕੀਤਾ | ਜਿਨ੍ਹਾਂ ਦੀ ਚੋਣ ਪ੍ਰੋ. ਮਨਪ੍ਰੀਤ ਚਾਵਲਾ, ਪ੍ਰੋ. ਰਮਨਜੀਤ ਕੌਰ ਅਤੇ ਪ੍ਰੋ. ਹਰਮਨਜੋਤ ਕੌਰ ਨੇ ਬਤੌਰ ਜੱਜ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. ਗੁਰਮੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਦਾ ਸਨਮਾਨ ਕੀਤਾ | ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਪ੍ਰੋਗਰਾਮ ਨੂੰ ਸੰਗਠਿਤ ਕਰਨ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖ਼ਾਰਨ ਲਈ ਬਹੁਤ ਲਾਹੇਵੰਦ ਹੁੰਦੇ ਹਨ | ਪ੍ਰੋਗਰਾਮ ਨੂੰ ਡਾ. ਪਰਮਿੰਦਰ ਕੌਰ ਅਤੇ ਪ੍ਰੋ. ਗੁਰਤੀਰਥ ਕੌਰ ਨੇ ਕੁਆਡੀਨੇਟ ਨਿਭਾਈ | ਮੰਚ ਸੰਚਾਲਨ ਦੀ ਭੂਮਿਕਾ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਬਲਰਾਜ ਕੌਰ ਨੇ ਨਿਭਾਈ | ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਮਹਿਲਾ ਕਾਬੂ ਅਗਲੀ ਖ਼ਬਰ ਪ੍ਰਵਾਸੀ ਵੀਰਾਂ ਨੇ 'ਕੇਅਰ ਫਾਰ ਕੌਜ ਫਾੳਾੂਡੇਸ਼ਨ (ਰਜਿ:) ਟੀਮ' ਬਣਾਈ
Ad Position 24
No active advertisement