ਸਿੱਧਵਾਂ ਬੇਟ, 22 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਨੇ ਪਿੰਡ ਅੱਬੂਪੁਰਾ ਦੀ ਸੇਮ ਕੋਲ ਗਸ਼ਤ ਦੌਰਾਨ ਪਰਮਜੀਤ ਕੌਰ ਉਰਫ਼ ਪੰਮੀ ਉਰਫ ਮੀਨਾ ਪਤਨੀ ਲੇਟ ਗੁਰਮੀਤ ਸਿੰਘ ਵਾਸੀ ਖੋਲਿਆਂ ਵਾਲਾ ਪੁਲ ਮਲਸੀਹਾਂ ਬਾਜਣ ਨੂੰ 04 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ | ਜਿਸ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਨੰ.224 ਦਰਜ ਕੀਤਾ ਗਿਆ | ਜਾਣਕਾਰੀ ਅਨੁਸਾਰ ਉਕਤ ਔਰਤ ਖਿਲਾਫ ਪਹਿਲਾਂ ਵੀ ਥਾਣਾ ਸਿੱਧਵਾਂ ਬੇਟ ਵਿਖੇ ਸਿਰਫ਼ 26-06-2024 ਤੋਂ 10-03-2025 ਤੱਕ ਨਸ਼ਾ ਵਿਰੋਧੀ ਐਕਟ ਦੇ ਚਾਰ ਮਾਮਲੇ ਦਰਜ ਹੋਏ ਸਨ ਅਤੇ ਹੁਣ ਫਿਰ ਨਸ਼ਾ ਵਿਰੋਧੀ ਐਕਟ ਤਹਿਤ ਪੰਜਵਾਂ ਮਾਮਲਾ ਦਰਜ ਕੀਤਾ ਗਿਆ | ਜਦਕਿ ਪੁਲਿਸ ਦੇ ਨਾਲ-ਨਾਲ ਪਿੰਡ ਦੀ ਪੰਚਾਇਤ ਵੀ ਲਗਾਤਾਰ ਇਹ ਦਾਅਵਾ ਕਰ ਰਹੀ ਹੈ ਕਿ ਖੋਲਿਆਂ ਵਾਲਾ ਬਸਤੀ 'ਚ ਕੋਈ ਵੀ ਸ਼ਖ਼ਸ ਚਿੱਟੇ ਦਾ ਕਾਲਾ ਕਾਰੋਬਾਰ ਨਹੀਂ ਕਰਦਾ | ਪਰ ਲੰਘੇ ਕੁਝ ਮਹੀਨਿਆਂ 'ਚ ਹੀ ਇਸ ਬਸਤੀ ਦੇ ਕਈ ਨਸ਼ਾ ਤਸਕਰ ਕਾਬੂ ਆ ਚੁੱਕੇ ਹਨ |