ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ ਵਲੋਂ ਤਿਉਹਾਰਾਂ ਦੇ ਦਿਨ ਹੋਣ ਕਰਕੇ ਆਪਣੀ ਪੁਲਿਸ ਨੂੰ ਝਪਟਮਾਰਾਂ, ਹੋਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਦੇ ਮਿਲੇ ਅਦੇਸ਼ਾਂ ਹੇਠ ਦਾਖਾ ਪੁਲਿਸ ਸਬ ਡਵੀਜਨ ਅਧੀਨ ਪੁਲਿਸ ਥਾਣਿਆਂ 'ਚ ਐੱਸ.ਪੀ.(ਡੀ) ਹਰਕਮਲ ਕੌਰ, ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਦੀ ਪੁਲਿਸ ਪਾਰਟੀ ਵਲੋਂ ਪੁਲਿਸ ਗਸ਼ਤ/ਚੈਕਿੰਗ ਵਧਾਈ ਗਈ | ਕੁਝ ਦਿਨ ਪਹਿਲਾਂ ਦਾਖਾ ਮਾਰਕੀਟ ਕਮੇਟੀ ਨੇੜੇ ਮੰਡੀ ਮੁੱਲਾਂਪੁਰ ਰਾਜ ਮਾਰਗ 'ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਲੋਂ ਦਰਸ਼ਨ ਸਿੰਘ ਵਾਸੀ ਨੂਰਪੁਰਾ ਨੂੰ ਰੋਕ ਖਿੱਚ-ਧੂਹ ਵਿਚ ਉਸ ਦਾ ਬਟੂਆ ਖੋਹ ਲਿਆ ਗਿਆ, ਦਰਸ਼ਨ ਸਿੰਘ ਵਲੋਂ ਪੁਲਿਸ ਨੂੰ ਬਟੂਏ ਵਿਚ ਕਾਫੀ ਨਕਦੀ ਦੱਸੀ ਗਈ | ਦਾਖਾ ਪੁਲਿਸ ਅ/ਧ 304 ਬੀ.ਐੱਨ. ਐੱਸ ਤਹਿਤ ਮੁਕੱਦਮਾਂ ਦਰਜ ਕਰਕੇ ਲੁੱਟ-ਖੋਹ ਵਾਲਿਆ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ | ਥਾਣਾ ਦਾਖਾ ਐੱਸ.ਐੱਚ.ਓ. ਹਮਰਾਜ ਸਿੰਘ ਚੀਮਾਂ ਦੀ ਪੁਲਿਸ ਪਾਰਟੀ ਥਾਣੇਦਾਰ ਗੁਰਮੀਤ ਸਿੰਘ ਵਲੋਂ ਦਰਸ਼ਨ ਸਿੰਘ ਦੀ ਲੁੱਟ ਵਿਚ ਸ਼ਾਮਿਲ ਜਗਦੀਪ ਸਿੰਘ ਉਰਫ਼ ਗਨੀ, ਦਵਿੰਦਰ ਸਿੰਘ ਉਰਫ਼ ਸੁੱਖਾ ਦੋਵੇਂ ਵਾਸੀਅਨ ਪਿੰਡ ਹੇਰਾਂ ਨੂੰ ਗਿ੍ਫ਼ਤਾਰ ਕਰਕੇ ਲੁੱਟ ਸਮੇਂ ਵਰਤਿਆ ਬਿਨਾਂ ਨੰਬਰ ਪਲਸਰ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ | ਪੁਲਿਸ ਅਨੁਸਾਰ ਮੁਦਈ ਦਾ ਲੁੱਟਿਆ ਬਟੂਆ ਅਤੇ ਬਟੂਏ 'ਚ ਹੋਰ ਕਾਗਜ਼ਾਤ ਲੁੱਟ-ਖੋਹ ਵਾਲਿਆਂ ਨੇ ਖੁਰਦ-ਬੁਰਦ ਕਰ ਦਿੱਤੇ | ਦਾਖਾ ਪੁਲਿਸ ਵਲੋਂ ਪਹਿਲਾਂ ਹੀ ਦਰਜ ਮੁਕੱਦਮੇ ਵਿਚ 238 ਬੀ.ਐੱਨ.ਐੱਸ ਵਾਧਾ ਕਰਕੇ ਦੋਵਾਂ ਨੋਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ |
ਦਾਖਾ ਪੁਲਿਸ ਵਲੋਂ ਲੁੱਟ-ਖੋਹ ਕਰਨ ਵਾਲੇ 2 ਨੌਜਵਾਨ ਗਿ੍ਫ਼ਤਾਰ
ਅਜੀਤ ਡੈਸਕ
23-09-2025