05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਲਈ ਕੈਪਟਨ ਸੰਧੂ ਨੇ ਕਾਂਗਰਸੀ ਵਰਕਰਾਂ ਨੂੰ ਕੀਤਾ ਲਾਮਬੰਦ

Ad Position 21
No active advertisement
ਅਜੀਤ ਡੈਸਕ 23-09-2025

ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਹੁੰਦਿਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਬਾਰੇ ਭਾਵੇਂ ਅਜੇ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ, ਪ੍ਰੰਤੂ ਹਲਕਾ ਦਾਖਾ ਦੀ ਕਾਂਗਰਸ ਇਹ ਚੋਣਾਂ ਜਿੱਤਣ ਲਈ ਹੁਣ ਤੋਂ ਹੀ ਸਰਗਰਮ ਹੋ ਗਈ | ਇਨ੍ਹਾਂ ਚੋਣਾਂ ਬਾਰੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ ਹਲਕਾ ਦਾਖਾ) ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਦਾਣਾ ਮੰਡੀ ਮੁੱਲਾਂਪੁਰ ਕਾਂਗਰਸ ਪਾਰਟੀ ਦੇ ਦਫ਼ਤਰ ਮੀਟਿੰਗ ਹੋਈ | ਹਲਕਾ ਦਾਖਾ ਦੇ ਵੱਡੀ ਤਾਆਦ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਸੰਬੋਧਨ ਸਮੇਂ ਕੈਪਟਨ ਸੰਦੀਪ ਸੰਧੂ ਨੇ ਪਹਿਲਾਂ ਤਾਂ ਪੰਜਾਬ ਅੰਦਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹੜ੍ਹ ਪੀੜਤਾਂ ਲਈ ਕਾਂਗਰਸ ਪਾਰਟੀ ਵਲੋਂ ਦਿੱਤੀ ਗਈ ਸਹਾਇਤਾ ਬਦਲੇ ਸਭ ਦਾ ਧੰਨਵਾਦ ਕੀਤਾ | ਕੈਪਟਨ ਸੰਧੂ ਨੇ ਕਿਹਾ ਕਿ ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਚੋਣ ਨਤੀਜਿਆਂ ਵਾਂਗ ਕਾਂਗਰਸ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਨਤੀਜਾ ਆਉਣਾ ਚਾਹੀਦਾ | ਕੈਪਟਨ ਸੰਦੀਪ ਸੰਧੂ ਇੱਥੋਂ ਤੱਕ ਆਖ ਗਏ ਕਿ ਕਾਂਗਰਸ ਪਾਰਟੀ ਦੀ ਪਿਛਲੇ ਪੰਜ ਵਰਿ੍ਹਆਂ ਦੀ ਤਪੱਸਿਆ ਦਾ ਸਿੱਟਾ ਇਹ ਚੋਣ ਨਤੀਜੇ ਹੋਣਗੇ | ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਦਾਖਾ ਵਿਚ ਤਿੰਨ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ-01 ਮੋਹੀ ਜ਼ੋਨ, ਨੰਬਰ-02 ਪੁੜੈਣ ਜੋਨ, ਹਾਂਸ ਕਲਾਂ ਨੂੰ 03 ਜ਼ੋਨ ਬਣਾਇਆ ਗਿਆ | ਪੰਚਾਇਤੀ ਰਾਜ ਨਲ ਜੁੜੀਆਂ ਦੋਵੇਂ ਚੋਣਾਂ ਜਿੱਤਣ ਲਈ ਹਲਕਾ ਦਾਖਾ ਅੰਦਰ ਕਾਂਗਰਸ ਮੀਟਿੰਗ ਸਮੇਂ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਮਨਪ੍ਰੀਤ ਸਿੰਘ ਈਸੇਵਾਲ, ਬਲਾਕ ਪ੍ਰਧਾਨ ਪਰੇਮ ਸਿੰਘ ਬਾਸੀਆਂ ਬੇਟ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਕਮਲਜੀਤ ਸਿੰਘ ਦੇੇਤਵਾਲ, ਸੁਰਿੰਦਰ ਸਿੰਘ ਸਿੱਧਵਾਂ ਬੇਟ, ਸਰਪੰਚ ਕੁਲਦੀਪ ਸਿੰਘ ਛਪਾਰ, ਗੁਰਮੀਤ ਸਿੰਘ ਮਿੰਟੂ ਰੂੰਮੀ, ਨਵਰਾਜ ਸਿੰਘ ਬੋਪਾਰਾਏ, ਹਰਵਿੰਦਰ ਸਿੰਘ ਸਹੌਲੀ, ਹਰਿੰਦਰ ਸਿੰਘ ਰਕਬਾ, ਕਮਲ ਰਤਨ, ਸਰਪੰਚ ਜਸਵੀਰ ਸਿੰਘ ਖੰਡੂਰ, ਸੁਖਵਿੰਦਰ ਗੋਰਸੀਆਂ ਮੱਖਣ, ਕੁਲਵਿੰਦਰ ਸਿੰਘ ਛੋਕਰ, ਕੁਲਦੀਪ ਸਿੰਘ ਖੰਡੂਰ, ਯੂਥ ਪ੍ਰਧਾਨ ਤਨਵੀਰ ਸਿੰਘ ਜੋਧਾਂ, ਇੰਦਰਜੀਤ ਸਿੰਘ ਮਹਿਤੋ, ਗੁਲਬਾਗ ਗੱਗਾ ਈਸੇਵਾਲ, ਸਨੀ ਜੋਧਾਂ, ਇੰਦਰਪਾਲ ਗੋਰਸੀਆਂ ਕਾਦਰ ਬਖ਼ਸ਼, ਜੱਗਾ ਸਵੱਦੀ, ਸਰਪੰਚ ਰੁਲਦਾ ਸਿੰਘ ਪੰਡੋਰੀ, ਬੋਬੀ ਬੋਪਾਰਾਏ, ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ, ਲਾਲਾ ਦਿਉਲ ਬੋਪਾਰਾਏ ਕਲਾਂ, ਜਗਦੇਵ ਸਿੰਘ ਮੰਡਿਆਣੀ, ਮਨਜਿੰਦਰ ਸਿੰਘ ਜਾਗਪੁਰ, ਮਲਕੀਤ ਸਿੰਘ ਜੱਸੋਵਾਲ, ਪਰਮਪਾਲ ਸਿੰਘ ਕੁਲਾਰ, ਲਾਲਾ ਹਾਂਸ ਕਲਾਂ ਸੈਂਕੜੇ ਹੋਰ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਹੰਬੜਾਂ ਤੋਂ ਲੁਧਿਆਣਾ ਸੜਕ 'ਚ ਪਏ ਡੂੰਘੇ ਖੱਡਿਆਂ ਤੋਂ ਲੋਕ ਪ੍ਰੇਸ਼ਾਨ • ਖੱਡਿਆਂ ਕਾਰਨ ਰੋਜ਼ਾਨਾ ਲੋਕ ਹੋ ਰਹੇ ਹਨ ਗੰ... ਅਗਲੀ ਖ਼ਬਰ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਖੇਤੀਬਾੜੀ ਸੰਬੰਧੀ ਜਾਗਰੂਕਤਾ ਕੈਂਪ
Ad Position 24
No active advertisement