ਸਿੱਧਵਾਂ ਬੇਟ, 22 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਅੰਦਰ ਕਰਿਆਨਾ ਐਸੋਸੀਏਸ਼ਨ ਦੀ ਇਕ ਹੋਈ ਜ਼ਰੂਰੀ ਮੀਟਿੰਗ 'ਚ ਸੂਬੇ ਦੇ ਚੇਅਰਮੈਨ ਪਵਨ ਮੋਦਗਿੱਲ, ਮੀਤ ਪ੍ਰਧਾਨ ਰਾਮ ਨਿਵਾਸ, ਜਨਰਲ ਸਕੱਤਰ ਜਸਵਿੰਦਰ ਸਿੰਘ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਰਿੰਦਰ ਜੈਨ, ਰਾਜਨ ਬਾਂਸਲ, ਰੋਸ਼ਨ ਲਾਲ ਆਦਿ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕਰਿਆਨਾ ਸਟੋਰ ਮਾਲਕਾਂ ਨੂੰ ਨਿੱਤ ਦਿਨ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਚਰਚਾ ਕਰਦਿਆਂ ਸਰਬਸੰਮਤੀ ਨਾਲ ਸੁਰੇਸ਼ ਕੁਮਾਰ ਗਰਗ ਨੂੰ ਕਰਿਆਨਾ ਐਸੋਸੀਏਸ਼ਨ ਸਿੱਧਵਾਂ ਬੇਟ ਦਾ ਪ੍ਰਧਾਨ, ਰਾਜੇਸ਼ ਕੁਮਾਰ ਖੰਨਾ ਨੂੰ ਸੀਨੀਅਰ ਮੀਤ ਪ੍ਰਧਾਨ, ਹੇਮ ਰਾਜ ਨੂੰ ਜਨਰਲ ਸਕੱਤਰ, ਚੇਤਨ ਗੋਇਲ ਨੂੰ ਸਹਾਇਕ ਜਨਰਲ ਸਕੱਤਰ, ਪਵਨ ਕੁਮਾਰ ਢੰਡ ਨੂੰ ਖ਼ਜ਼ਾਨਚੀ, ਸੰਜੀਵ ਕੁਮਾਰ ਢੰਡ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ | ਇਸ ਤੋਂ ਇਲਾਵਾ ਗਗਨਦੀਪ ਸਿੰਘ ਸਰਾਂ, ਗੋਰਾ, ਜਤਿੰਦਰ ਕੁਮਾਰ, ਸਤੀਸ਼ ਕੁਮਾਰ, ਬਲਵਿੰਦਰ ਕੁਮਾਰ, ਮੁਕੇਸ਼ ਕੁਮਾਰ, ਸੰਜੀਵ ਕੁਮਾਰ ਆਦਿ ਮੈਂਬਰ ਚੁਣੇ ਗਏ |