06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਗਰ ਕੌਂਸਲ 'ਚ ਦੋ ਧੜਿਆਂ ਦੇ ਕਾਟੋ-ਕਲੇਸ਼ ਨੇ ਸ਼ਹਿਰ ਨੂੰ ਵਿਨਾਸ਼ ਵੱਲ ਧੱਕਿਆ

Ad Position 21
No active advertisement
ਅਜੀਤ ਡੈਸਕ 23-09-2025
ਜਗਰਾਉਂ, 22 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਦੇ ਦੋ ਧੜਿ੍ਹਆਂ ਦਾ ਕਾਟੋ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ | ਨਗਰ ਕੌਂਸਲ 'ਚ ਕਦੇ ਪ੍ਰਧਾਨ ਨੂੰ ਲਾਂਭੇ ਕਰਨ ਦਾ ਮੁੱਦਾ ਅਹਿਮ ਰਿਹਾ ਤੇ ਕਦੇ ਵਿਕਾਸ ਕਾਰਜਾਂ 'ਤੇ ਪਾਈਆਂ ਰਿੱਟ ਪਟੀਸ਼ਨਾਂ ਭਾਰੂ ਰਹੀਆਂ | ਹੁਣ ਇਕ ਵਾਰ ਫਿਰ ਨਗਰ ਕੌਂਸਲ ਦਾ ਇਕ ਧੜਾ ਨਗਰ ਕੌਂਸਲ ਪ੍ਰਧਾਨ ਨੂੰ ਲਾਂਭੇ ਕਰਨ ਅਤੇ ਕੌਂਸਲਰ ਹਿਮਾਂਸ਼ੂ ਮਲਕ 'ਤੇ ਪਰਚਾ ਦਰਜ ਕਰਵਾਉਣ ਨੂੰ ਲੈ ਕੇ ਚਰਚਾ ਵਿਚ ਹੈ, ਉੱਥੇ ਹੀ ਨਗਰ ਕੌਂਸਲ ਦੇ ਦੋਵਾਂ ਧੜਿ੍ਹਆਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ | ਨਗਰ ਕੌਂਸਲ ਅੰਦਰ ਚਾਰ ਸਾਲਾਂ ਤੋਂ ਚਲਦੇ ਇਸ ਕਾਟੋ ਕਲੇਸ਼ ਨੇ ਸ਼ਹਿਰ ਦੇ ਵਿਕਾਸ ਨੂੰ ਵੱਡੀ ਢਾਅ ਲਾਈ ਹੈ | ਨਗਰ ਕੌਂਸਲ ਦੇ ਦੋ ਧੜਿਆਂ ਦੀ ਇਸ ਕੁੱਕੜ ਜੰਗ ਦੇ ਅਮਲ ਵਿਚ ਸ਼ਹਿਰ ਦੇ ਅਹਿਮ ਮੁੱਦੇ ਦੱਬੇ ਗਏ ਹਨ | ਨਗਰ ਕੌਂਸਲ ਇਕ ਵਾਰ ਫਿਰ ਕੌਸ਼ਲਰ ਹਿਮਾਸ਼ੂ ਮਲਕ 'ਤੇ ਦਰਜ ਹੋਏ ਪਰਚੇ ਦੇ ਨਾਲ-ਨਾਲ ਇਕ ਵਾਰ ਫਿਰ ਨਗਰ ਕੌਂਸਲ ਪ੍ਰਧਾਨ ਨੂੰ ਲਾਂਭੇ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਨੇ ਸ਼ਹਿਰ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ | ਹਾਲਾਂਕਿ ਸਿਆਸਤ 'ਚ ਕਾਰਜਕਾਲ ਦੇ ਆਖਰੀ ਵਰ੍ਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੀਆਂ ਗੱਲਾਂ ਹੁੰਦੀਆਂ ਹਨ ਪ੍ਰੰਤੂ ਨਗਰ ਕੌਂਸਲ ਜਗਰਾਉਂ ਦੀ ਮੌਜੂਦਾ ਕਾਰਗੁਜ਼ਾਰੀ ਦੱਸਦੀ ਹੈ ਕਿ ਨਗਰ ਕੌਂਸਲ ਚਾਲੂ ਵਰ੍ਹੇ 'ਚ ਵੀ ਸ਼ਹਿਰ ਦੇ ਮੁੱਦਿਆਂ ਨੂੰ ਜਿਉਂ ਦੀ ਤਿਉਂ ਦਰਕਿਨਾਰ ਕਰ ਦੇਵੇਗੀ ਤੇ ਸੱਤਾਧਾਰੀ ਤੇ ਵਿਰੋਧੀ ਧੜ੍ਹੇ ਦੀ ਨਿੱਜੀ ਲੜਾਈ ਦੇ ਐਪੀਸੋਡ ਟੀ.ਵੀ ਸ਼ੋਅ ਦੇ ਲੜੀਵਾਰਾਂ ਵਾਂਗ ਮਨੋਰੰਜਨ ਕਰਦੇ ਰਹਿਣਗੇ | ਜਿੱਥੇ ਨਗਰ ਕੌਂਸਲ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਸ਼ਹਿਰ ਵਾਸੀ ਨਗਰ ਕੌਂਸਲ ਅੰਦਰ ਛਿੜੀ ਜੰਗ ਤੋਂ ਫਿਕਰਮੰਦ ਵੀ ਹਨ | ਸ਼ਹਿਰ ਅੰਦਰ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਸ਼ਹਿਰ ਦੇ ਰਸੂਖਦਾਰਾਂ ਦਾ ਆਖਣਾ ਹੈ ਕਿ ਹੁਣ ਨਗਰ ਕੌਂਸਲ ਦੇ ਕੌਸਲਰਾਂ ਨੂੰ ਨਸੀਹਤ ਦੇਣ ਦਾ ਵੇਲਾ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਚੋਣਾਂ ਦੀ ਉਡੀਕ ਕਰ ਰਹੇ ਹਨ ਤੇ ਸ਼ਹਿਰ ਦੇ ਲੋਕ ਵੋਟਾਂ ਲੈਣ ਗਏ ਉਮੀਦਵਾਰਾਂ ਨੂੰ ਆਪਣੇ ਸੁਭਾਅ ਅਨੁਸਾਰ ਵੋਟ ਦੇਣਗੇ | ਸ਼ਹਿਰ ਦੀ ਹਾਲਤ ਨੂੰ ਲੈ ਕੇ ਜਗਰਾਉਂ ਦੇ ਬਸ਼ਿੰਦੇ ਵਿਕਾਸ ਨੂੰ ਊਠ ਦੇ ਬੁੱਲ ਵਾਂਗ ਦੇਖ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 25 ਨੂੰ ਅਗਲੀ ਖ਼ਬਰ ਵਰਕਸ਼ਾਪ ਮਾਲਕ ਨੂੰ ਦਿਨ-ਦਿਹਾੜੇ ਅਗਵਾ ਕਰਕੇ ਕੀਤੀ ਕੁੱਟਮਾਰ
Ad Position 24
No active advertisement