ਮਨਸੂਰਾਂ ਵਿਖੇ ਲੜਕੀਆਂ ਦੇ ਸਮੂਹਿਕ ਵਿਆਹ ਪਹਿਲੀ ਨੂੰ
ਅਜੀਤ ਡੈਸਕ
24-09-2025
ਜੋਧਾਂ, 23 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ ਮਨਸੂਰਾਂ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਮੇਲੇ 'ਤੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਅਤੇ ਸੱਭਿਆਚਾਰਕ ਮੇਲਾ 1 ਅਤੇ 2 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਅਤੇ ਮੰਗਤ ਰਾਏ ਨੇ ਦੱਸਿਆ ਕਿ 1 ਅਕਤੂਬਰ ਨੂੰ 13 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ, ਹਰ ਇਕ ਵਿਆਹ ਵਾਲੀ ਜੋੜੀ ਨੂੰ ਘਰੇਲੂ ਵਰਤੋਂ 'ਚ ਆਉਣ ਵਾਲਾ ਸਮਾਨ ਤੋਹਫ਼ੇ ਵਜੋਂ ਦਿੱਤਾ ਜਾਵੇਗਾ | ਦੁਸਹਿਰੇ ਵਾਲੇ ਦਿਨ 2 ਅਕਤੂਬਰ ਨੂੰ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ | ਦੋਵੇਂ ਦਿਨ ਪ੍ਰਸਿੱਧ ਪੰਜਾਬੀ ਗਾਇਕ ਹਰਿੰਦਰ ਸੰਧੂ-ਅਮਨ ਧਾਲੀਵਾਲ, ਮੀਤ ਬਰਾੜ-ਹਰਮਨਦੀਪ, ਬਿੱਟੂ ਖੰਨੇ ਵਾਲਾ-ਹਰਲੀਨ ਅਖ਼ਤਰ, ਗਾਇਕਾ ਰਾਜਵਿੰਦਰ ਕੌਰ ਪਟਿਆਲਾ, ਜੱਗਾ ਲਲਤੋਂ-ਲਵਪ੍ਰੀਤ ਕੌਰ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਦੁਸਹਿਰਾ ਕਮੇਟੀ ਦੇ ਅਹੁਦੇਦਾਰ, ਗ੍ਰਾਮ ਪੰਚਾਇਤ ਦੇ ਆਗੂ ਅਤੇ ਹੋਰ ਪਤਵੰਤੇ ਹਾਜ਼ਰ ਸਨ |