ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੂਮੈਨ ਕਮਾਲਪੁਰਾ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਰਵਿੰਦਰ ਕੌਰ ਦੀ ਅਗਵਾਈ ਹੇਠ ਫਰੈੱਸ਼ਰ ਪਾਰਟੀ ਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬੀ.ਏ, ਬੀ.ਸੀ.ਏ, ਬੀ.ਕਾਮ ਭਾਗ-ਦੂਜਾ ਅਤੇ ਤੀਜਾ, ਐੱਮ.ਏ. (ਹਿਸਟਰੀ ਤੇ ਪੰਜਾਬੀ), ਐੱਮ.ਐਸ.ਸੀ (ਆਈ.ਟੀ.) ਭਾਗ-ਦੂਜਾ ਦੀਆਂ ਵਿਦਿਆਰਥਣਾਂ ਨੇ ਬੀ.ਏ, ਬੀ.ਸੀ.ਏ., ਬੀ.ਕਾਮ ਭਾਗ-ਪਹਿਲਾ, ਐੱਮ.ਏ. (ਹਿਸਟਰੀ ਤੇ ਪੰਜਾਬੀ), ਐੱਮ.ਐੱਸ.ਸੀ (ਆਈ.ਟੀ) ਭਾਗ-ਪਹਿਲਾ ਅਤੇ ਪੀ.ਜੀ.ਡੀ.ਸੀ.ਏ. ਵਿਦਿਆਰਥਣਾਂ ਨੂੰ ਫਰੈਸ਼ਰ ਪਾਰਟੀ ਦਿੱਤੀ ਗਈ | ਇਸ ਮੌਕੇ ਵਿਦਿਆਰਥਣਾਂ ਵਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਭੰਗੜਾ, ਗਿੱਧਾ, ਗੀਤ, ਲੋਕ-ਗੀਤ, ਡਾਂਸ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਿਸ ਫਰੈੱਸ਼ਰ ਲਈ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਬੀ.ਏ. ਭਾਗ-ਪਹਿਲਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਮਿਸ ਫਰੈੱਸ਼ਰ ਚੁਣੀ ਗਈ, ਬੀ.ਕਾਮ ਪਹਿਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਫਸਟ ਰਨਰਅੱਪ ਅਤੇ ਜਸ਼ਨਪ੍ਰੀਤ ਕੌਰ ਬੀ.ਸੀ.ਏ ਭਾਗ-ਪਹਿਲਾ ਦੀ ਵਿਦਿਆਰਥਣ ਸੈਕਿੰਡ ਰਨਰਅੱਪ ਚੁਣੀਆਂ ਗਈਆਂ | ਇਸ ਸਮਾਗਮ ਵਿਚ ਮੈਨੇਜਮੈਂਟ ਦੇ ਸਕੱਤਰ ਮਲਕੀਅਤ ਸਿੰਘ ਰਾਜਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਨੂੰ ਅਗਲੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਮੈਨੇਜਮੈਂਟ ਪ੍ਰਧਾਨ ਬਲਜਿੰਦਰ ਸਿੰਘ ਹੰਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਹੰਸਰਾ ਵਲੋਂ ਵੀ ਵਿਦਿਆਰਥਣਾਂ ਨੂੰ ਅਗਲੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਸਮੇਂ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਰਵਿੰਦਰ ਕੌਰ ਨੇ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਨੂੰ ਕਾਲਜ ਦੇ ਨਿਯਮਾਂ ਤੋਂ ਜਾਣੂੰ ਕਰਵਾਇਆ | ਇਸ ਮੌਕੇ ਮੈਂਨੇਜਮੈਂਟ ਸੁਪਰਵਾਈਜਰ ਅਵਤਾਰ ਸਿੰਘ ਚੀਮਾ, ਸ਼ੇਰ ਸਿੰਘ ਹੰਸਰਾ, ਦਰਸ਼ਨ ਸਿੰਘ ਹੰਸਰਾ, ਬੀ.ਐੱਡ ਕਾਲਜ ਦੇ ਪਿ੍ੰਸੀਪਲ ਡਾ. ਗੀਤਾ ਸ਼ਰਮਾ, ਕਾਲਜੀਏਟ ਸਕੂਲ ਪਿ੍ੰਸੀਪਲ ਸਰਬਜੀਤ ਕੌਰ, ਨਰਸਿੰਗ ਕਾਲਜ ਦੇ ਪਿ੍ੰਸੀਪਲ ਸੰਦੀਪ ਕੌਰ, ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਪਿ੍ੰਸੀਪਲ ਪੂਨਮ ਸਿੱਧੂ ਅਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ |