04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦਿਉਲ ਤੇ ਛੱਜਾਵਾਲ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਲਈ 20 ਕੁਇੰਟਲ ਕਣਕ ਭੇਜੀ

Ad Position 21
No active advertisement
ਅਜੀਤ ਡੈਸਕ 25-09-2025
ਚੌਂਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਦਾਖਾ ਦੇ ਸੀਨੀਅਰ ਅਕਾਲੀ ਆਗੂ ਜਸਕਰਨ ਸਿੰਘ ਦਿਉਲ ਵਲੋਂ ਹਲਕਾ ਦਾਖੇ ਦੇ ਵੱਖ-ਵੱਖ ਪਿੰਡਾਂ ਵਿਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਕਣਕ ਸਮੇਤ ਲੋੜੀਂਦੀਆਂ ਵਸਤਾਂ ਭੇਜੀਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਪਿੰਡ ਛੱਜਾਵਾਲ ਵਿਖੇ ਜਸਕਰਨ ਸਿੰਘ ਦਿਉਲ ਵਲੋਂ ਸਾਬਕਾ ਸਰਪੰਚ ਸਵਰਨ ਸਿੰਘ ਛੱਜਾਵਾਲ ਦੀ ਅਗਵਾਈ ਵਿਚ ਨੌਜਵਾਨ ਵੀਰਾਂ ਨੇ 20 ਕੁਇੰਟਲ ਕਣਕ ਇਕੱਠੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਬਣਾਈਆਂ ਹੜ੍ਹ ਰਾਹਤ ਟੀਮਾਂ ਕੋਲ ਭੇਜੀ ਗਈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਤੱਕ ਪਹੁੰਚਦੀ ਕੀਤੀ ਜਾਵੇ | ਇਸ ਮੌਕੇ ਜਸਕਰਨ ਸਿੰਘ ਦਿਉਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹਲਕੇ ਦਾਖੇ ਦੇ ਲੋਕ ਵੱਧ ਚੜ੍ਹ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਕਰ ਰਹੇ ਹਨ | ਇਸ ਮੌਕੇ ਸਾਬਕਾ ਸਰਪੰਚ ਸਵਰਨ ਸਿੰਘ ਛੱਜਾਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਵੀ ਸੇਵਾ ਲਗਾਉਣਗੇ ਉਸ ਨੂੰ ਪੂਰਾ ਕੀਤਾ ਜਾਵੇਗਾ | ਇਸ ਮੌਕੇ ਹਰਦੀਪ ਸਿੰਘ, ਕੁਲਵਿੰਦਰ ਸਿੰਘ (ਦੋਵੇਂ ਸਾਬਕਾ ਪੰਚ), ਸੂਬੇਦਾਰ ਸੁਖਜੀਤ ਸਿੰਘ, ਬਲਵੀਰ ਸਿੰਘ ਫੌਜੀ, ਬਲਵਿੰਦਰ ਸਿੰਘ ਮਿੰਦਾ, ਗੁਰਸੇਵਕ ਸਿੰਘ ਸੰਘਾ, ਰੂਪ ਸਿੰਘ ਸੰਧੂ, ਮਲਕੀਤ ਸਿੰਘ ਚਾਹਿਲ, ਤਰਲੋਚਨ ਸਿੰਘ ਚਾਹਿਲ, ਕੁਲਦੀਪ ਸਿੰਘ ਜੀ.ਐੱਮ, ਭੁਪਿੰਦਰ ਸਿੰਘ ਫੌਜੀ, ਬਲਦੇਵ ਸਿੰਘ ਸੰਘਾ, ਡਾ: ਰਮਨ ਕੁਮਾਰ, ਬਸੰਤ ਸਿੰਘ ਸੰਤਾ, ਜੱਸੀ ਢੇਸੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਮਾਲਪੁਰਾ ਵਿਖੇ ਫਰੈੱਸ਼ਰ ਪਾਰਟੀ ਸਮਾਗਮ ਅਗਲੀ ਖ਼ਬਰ ਬੱਦੋਵਾਲ ਵਿਖੇ ਫ਼ਸਲੀ ਵਿਭਿੰਨਤਾ ਅਤੇ ਪਰਾਲੀ ਪ੍ਰਬੰਧਨ 'ਤੇ ਜਾਗਰੂਕਤਾ ਕੈਂਪ
Ad Position 24