ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਤਲਵੰਡੀ ਰਾਏ ਦੇ ਵਸਨੀਕ ਮਨਜੀਤ ਸਿੰਘ ਛੀਨਾ (47) ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਜਿਨ੍ਹਾਂ ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਵੱਡੇ ਭਰਾ ਕਰਮਜੀਤ ਸਿੰਘ ਛੀਨਾ ਤੇ ਪਰਿਵਾਰ ਨਾਲ ਇਸ ਔਖੀ ਘੜੀ ਵਿਚ ਦੁੱਖ ਸਾਂਝਾ ਕਰਨ ਲਈ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਗ੍ਰਹਿ ਪਿੰਡ ਤਲਵੰਡੀ ਰਾਏ ਪੁੱਜੇ | ਉਨ੍ਹਾਂ ਆਖਿਆ ਕਿ ਮਨਜੀਤ ਸਿੰਘ ਛੀਨਾ ਦਾ ਭਰ ਜਵਾਨੀ ਵਿਚ ਇਸ ਦੁਨੀਆਂ ਤੋਂ ਚਲੇ ਜਾਣਾ ਪਰਿਵਾਰ ਲਈ ਅਸਹਿ ਵਿਛੋੜਾ ਹੈ ਅਤੇ ਜਿੰਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਇਸ ਲਈ ਪ੍ਰਮਾਤਮਾ ਮਿ੍ਤਕ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ | ਇਸ ਸਮੇਂ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਤਰਨਜੀਤ ਸਿੰਘ ਬਿੱਟੂ ਪ੍ਰਧਾਨ ਸਰਕਲ ਤਲਵੰਡੀ ਰਾਏ ਸ਼੍ਰੋ.ਅ.ਦਲ, ਸੈਕਟਰੀ ਕੁਲਵਿੰਦਰ ਸਿੰਘ ਢਿੱਲੋਂ ਤਲਵੰਡੀ, ਸੁਖਜਿੰਦਰ ਸਿੰਘ ਦਿਉਲ, ਹਰਦੀਪ ਸਿੰਘ ਤਲਵੰਡੀ, ਸੁਖਦੇਵ ਸਿੰਘ ਤਲਵੰਡੀ, ਸੁਖਮਿੰਦਰ ਸਿੰਘ ਸਹਿਜ਼ਾਦਾ ਵਾਲੇ, ਮਹਿੰਦਰ ਸਿੰਘ ਭੰਮੀਪੁਰੇ ਵਾਲੇ, ਹਰਦੇਵ ਸਿੰਘ ਐਤੀਆਣਾ ਆਦਿ ਵਲੋਂ ਛੀਨਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |